ਇੰਡੋ ਅਮੈਰਿਕਨ ਹੈਰੀਟੇਜ ਫੋਰਮ ਇਸਤਰੀ ਵਿੰਗ ਦੀ 2 ਅਪ੍ਰੈਲ ਨੂੰ ਹੋ ਰਹੇ ਗ਼ਦਰੀ ਮੇਲੇ ਸਬੰਧੀ ਮੀਟਿੰਗ

0
270

indo-women-kulvir-hayer
ਫਰਿਜ਼ਨੋ/ਬਿਊਰੋ ਨਿਊਜ਼ :
ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਦੇ ਇਸਤਰੀ ਵਿੰਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ 2 ਅਪ੍ਰੈਲ ਨੂੰ ਹੋਣ ਵਾਲੇ ਗ਼ਦਰੀ ਮੇਲੇ ਸਬੰਧੀ ਵਿਚ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਵਿਚ ਸਿਮਰਨ ਹੇਅਰ, ਹਰਵਿੰਦਰ ਕੋਰ ਜੌਹਲ, ਬਲਬੀਰ ਕੌਰ ਧਾਲੀਵਾਲ, ਹਰਪ੍ਰੀਤ ਕੌਰ, ਸੁੱਖੀ ਧਾਲੀਵਾਲ, ਨਵਨੀਤ ਧਾਲੀਵਾਲ, ਰਵਿੰਦਰ ਕੌਰ ਧਾਹ, ਸੁਖਵਿੰਦਰ ਕੌਰ ਢਿੱਲੋਂ, ਕੁਲਵਿੰਦਰ ਕੌਰ ਢਿੱਲੋਂ, ਹਰਜਿੰਦਰ ਕੌਰ, ਭੁਪਿੰਦਰ ਕੌਰ ਬਦੇਸ਼ਾ, ਪ੍ਰੇਮ ਕੌਰ ਢੇਸੀ, ਹਰਕਿਰਨ ਕੌਰ ਢੇਸੀ, ਨਵਨੀਤ ਕੌਰ ਢੇਸੀ, ਪਰਮਜੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਸਹੋਤਾ, ਛੋਟੀ ਬੱਚੀ ਆਂਚਲ ਹੇਅਰ ਸ਼ਾਮਲ ਹੋਈਆਂ। ਇਸ ਵਿਚ ਨਾਰੀ ਚੇਤਨਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮਹਿਲਾ ਆਗੂਆਂ ਵਲੋਂ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ। ਇਸ ਮੌਕੇ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵਲੋਂ 17ਵੇਂ ਗ਼ਦਰੀ ਬਾਬਿਆਂ ਦੇ ਮੇਲੇ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਯਾਦ ਰਹੇ ਕਿ ਇਸ ਵਾਰ ਦਾ 17ਵਾਂ ਮੇਲਾ ਗ਼ਦਰੀ ਬਾਬਿਆਂ ਦਾ 2 ਅਪ੍ਰੈਲ ਦਿਨ ਐਤਵਾਰ ਨਵੀਂ ਜਗ੍ਹਾ ਸੈਂਟਰਲ ਹਾਈ ਸਕੂਲ (ਈਸਟ), ਜਿਮਨੇਜ਼ੀਅਮ 3535 ਨੋਰਥ ਕਰਨੀਲੀਆ ਐਵਨਿਊ, ਫਰਿਜ਼ਨੋ, (ਕਰਨੀਲੀਆ ਅਤੇ ਡਕੋਟਾ ਦੇ ਕੌਰਨਰ ‘ਤੇ) ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ 17ਵਾਂ ਮੇਲਾ ਸੰਨ 1917 ਦੇ ਗ਼ਦਰੀ ਸ਼ਹੀਦਾਂ ਡਾ. ਅਰੂੜ ਸਿੰਘ, ਹਰਨਾਮ ਸਿੰਘ ਸੈਣੀ, ਬਲਵੰਤ ਸਿੰਘ ਖੁਰਦਪੁਰ, ਡਾ. ਮਥਰਾ ਸਿੰਘ, ਹਾਫਿਜ਼ ਅਬਦੁਲਾ, ਜਵੰਦ ਸਿੰਘ ਨੰਗਲ ਕਲਾਂ ਅਤੇ ਹੋਰ ਗ਼ਦਰੀਆਂ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਹੈ। ਮੇਲੇ ਦੇ ਮੁੱਖ ਮਹਿਮਾਨ ‘ਤੇ ਬੁਲਾਰੇ ਪ੍ਰੋ. ਨਰੰਜਨ ਸਿੰਘ ਢੇਸੀ ਸਾਬਕਾ ਮੁਖੀ ਪੰਜਾਬੀ ਵਿਭਾਗ ਖਾਲਸਾ ਕਾਲਜ ਜਲੰਧਰ ਹੋਣਗੇ। ਇਸ ਮੇਲੇ ਵਿਚ ਬੱਚਿਆਂ ਦੁਆਰਾ ਗਿੱਧੇ-ਭੰਗੜੇ ਤੋਂ ਇਲਾਵਾ ਉਚ ਕੋਟੀ ਦੇ ਕਲਾਕਾਰ ਗਾਇਕਾ ਜੋਤ ਰਣਜੀਤ, ਗਾਇਕ ਧਰਮਵੀਰ ਥਾਂਦੀ, ਗਾਇਕ ਜੀਤਾ ਗਿੱਲ, ਗਾਇਕ ਹਰਜੀਤ ਸਿੰਘ ਮਰਸਿਡ ਅਤੇ ਯਮਲਾ ਜੱਟ ਦੇ ਸ਼ਾਗਿਰਦ ਗਾਇਕ ਰਾਜ ਬਰਾੜ ਵਲੋਂ ਗ਼ਦਰੀ ਬਾਬਿਆਂ ਦੇ ਇਨਕਲਾਬੀ ਗੀਤ ਪੇਸ਼ ਕੀਤੇ ਜਾਣਗੇ। ਪ੍ਰਸਿੱਧ ਮੰਚ ਸੰਚਾਲਿਕਾ ਆਸ਼ਾ ਸ਼ਰਮਾ ਵਲੋਂ ਸਟੇਜ ਸੰਭਾਲੀ ਜਾਵੇਗੀ ਅਤੇ ਇਸ ਮੌਕੇ ਪਹੁੰਚੇ ਹੋਏ ਉੱਚ ਕੋਟੀ ਦੇ ਬੁਲਾਰਿਆਂ ਵਲੋਂ ਦੇਸ਼ ਦੇ ਗ਼ਦਰੀ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।