ਫਰਿਜ਼ਨੋ ਵਿਖੇ ਵਿਰਾਸਤੀ ਖੇਡਾਂ ਅਤੇ ਫੈਮਲੀ ਪਿਕਨਿਕ ਦੀਆਂ ਤਿਆਰੀਆਂ ਜ਼ੋਰਾਂ ‘ਤੇ

0
440

fresno-family-picnic-ubhi
ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਸ਼ੈਟਰਲ ਵੈਲੀ ਫਰਿਜ਼ਨੋ ਵਿਖੇ ਸਥਾਪਤ ਜੀ.ਐਚ.ਜੀ. ਅਕੈਡਮੀ ਦੀ ਹੋਣ ਜਾ ਰਹੀ ਪਿਕਨਿਕ ਵਿੱਚ ਹਿੱਸਾ ਲੈਣ ਲਈ ਬੱਚਿਆਂ ਵੱਲੋਂ ਹਰ ਐਤਵਾਰ ਮਾਹਰ ਕੋਚਾਂ ਦੀ ਅਗਵਾਈ ਅਧੀਨ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਸਾਲ ਬੱਚੇ ਵਿਰਾਸਤੀ ਖੇਡਾਂ ਸਿੱਖਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਦਿਲਚਸਪੀ ਦਿਖਾ ਰਹੇ ਹਨ। ਪ੍ਰਬੰਧਕਾਂ ਦੁਆਰਾ ਨਿਯਤ ਪ੍ਰੋਗਰਾਮ ਅਨੁਸਾਰ ਇਹ ਪਿਕਨਿਕ ‘ਸ਼ਹੀਦ ਜਸਵੰਤ ਸਿੰਘ ਖਾਲੜਾ’ ਪਾਰਕ ਦੇ ਖੁੱਲੇ ਗਰਾਉਡਾਂ ਵਿੱਚ ਹੋਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ.ਐਚ.ਜੀ. ਅਕੈਡਮੀ ਵੱਲੋਂ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਵਿਰਾਸਤੀ ਖੇਡਾਂ ਅਤੇ ਪਰਿਵਾਰਕ ਪਿਕਨਿਕ 10 ਮਾਰਚ, 2018 ਨੂੰ ਹੋਵੇਗੀ। ਜਿਸ ਦੌਰਾਨ ਇਸ ਸਾਲ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਬਾਸਕਟਬਾਲ ਮੁਕਾਬਲੇ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਸ਼ਾਕਰ ਅਤੇ ਫੀਲਡ ਹਾਕੀ ਖੇਡ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਇਸ ਤੋਂਂ ਇਲਾਵਾ ਬੱਚਿਆ ਦਾ ਗਿੱਧਾ-ਭੰਗੜਾ ਅਤੇ ਹੋਰ ਬਹੁਤ ਕੁਝ ਮੰਨੋਰੰਜਨ ਲਈ ਹੋਵੇਗਾ।ਇਸ ਪਿਕਨਿਕ ਅਤੇ ਵਿਰਾਸਤੀ ਖੇਡ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ।
ਇਸ ਪ੍ਰੋਗਰਾਮ ਦੌਰਾਨ ਸਹਿਯੋਗ ਦੇਣ ਅਤੇ ਵਧੇਰੇ ਜਾਣਕਾਰੀ ਲਈ ਪਰਮਜੀਤ ਧਾਲੀਵਾਲ (559) 351-9465, ਊਦੈਦੀਪ ਸਿੰਘ ਸਿੱਧੂ (559) 355-4065  ਜਾਂ ਗੁਰਦੀਪ ਸ਼ੇਰਗਿੱਲ (569) 349-1481 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਚਾਹ-ਪਾਣੀ, ਪਕੌੜੇ ਤੇ ਤਾਜਾ ਜਲੇਬੀਆਂ ਦੇ ਲੰਗਰਾਂ ਦਾ ਖੁੱਲਾ ਪ੍ਰਬੰਧ ਹੋਵੇਗਾ।
ਪ੍ਰਬੰਧਕਾਂ ਵਲੋਂ ਸਮੁੱਚੇ ਭਾਈਚਾਰੇ ਨੂੰ ਪ੍ਰਬੰਧਕਾਂ ਵੱਲੋਂ ਇਸ ਪਿਕਨਿਕ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।