ਗੁਰਦੁਆਰਾ ਸਾਹਿਬ ਫਰੀਮੋਂਟ ਵਿਖੇ ਹੋਲਾ ਮਹੱਲਾ ਨੂੰ ਸਮਰਪਤਿ ਧਾਰਮਿਕ ਕਵੀ ਦਰਬਾਰ ਸਜਾਇਆ

0
355

dharmik_k_darbar_gurdwara_fremontmarch2017_photo
ਫਰੀਮੌਟ/ਬਿਊਰੋ ਨਿਊਜ਼:
ਅਮਰੀਕੀ ਪੰਜਾਬੀ ਕਵੀਆਂ ਵੱਲੋਂ ਹਫ਼ਤਾਵਾਰੀ ਸਜਦੇ ਦੀਵਾਨਾਂ ਵਿਚ ਵਿਸ਼ੇਸ਼ ਤੌਰ ਤੇ ਹੋਲਾ ਮਹੱਲਾ ਨੂੰ ਸਮਰਪਤਿ ਧਾਰਮਿਕ ਕਵੀ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਦਰਬਾਰ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਸਭ ਤੋਂ ਪਹਿਲਾਂ ਪ੍ਰਮਿੰਦਰ ਸਿੰਘ ਪ੍ਰਵਾਨਾ
ਨੇ ਇਤਿਹਾਸ ਤੇ ਝਾਤ ਪੁਆਉਂਦਿਆਂ ਦਸਿਆ ਕਿ ਹੋਲਾ ਮਹੱਲਾ ਸਿੱਖ ਇਤਿਹਾਸ ਦੇ ਸ਼ਾਨ ਮਤੇ ਗੌਰਵਮਈ ਵਿਲੱਖਣ ਵਿਰਸੇ ਸ਼ਕਤੀ ਅਤੇ ਅਣਖ ਪ੍ਰਤੀਕ ਹੈ ਜੋ ਬੀਰਰਸੀ ਰਵਾਇਤਾਂ ਅਤੇ ਜੰਗੀ ਹੁਨਰ ਦੀ ਯਾਦ ਦੁਆਉਂਦਾ ਹੈ। ਖਾਲਸਾਈ ਜਾਹੋ ਜਹਾਲ ਅਤੇ ਚੜ੍ਹਦੀ ਕਲਾ ਦੀ ਹਾਮੀ ਭਰਨ ਹੈ। ਉਪਰੰਤ ਜਸਦੀਪ ਸਿੰਘ ਫਰੀਮੋਂਟ ਵੱਲੋਂ ਖਾਲਸੇ ਦੀਆਂ ਜੰਗੀ ਜਿੱਤਾਂ ਦੀ ਬੀਰਰਸੀ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਪ੍ਰੋਗਰਾਮ ਨੂੰ ਸਫ਼ਲ ਬਨਾਉਣ ਵਿਚ ਭਾਈ ਜਸਦੇਵ ਸਿੰਘ, ਭਾਈ ਕਮਲਜੀਤ ਸਿੰਘ ਅਟਵਾਲ, ਭਾਈ ਸੁਖਵੰਤ ਸਿੰਘ ਢਿੱਲੋਂ ਅਤੇ ਭਾਈ ਗੁਰਾ ਸਿੰਘ ਦਾ ਭਰਪੂਰ ਯੋਗਦਾਨ ਰਿਹਾ।
ਵਰਨਣਯੋਗ ਹੈ ਕਿ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਕਾਵਿ ਪ੍ਰਵਾਹ ਤੋਂ ਸੇਧ ਲੈ ਕੇ ਸਥਾਨਕ ਅਤੇ ਦੂਰ ਦੁਰਾਡੇ ਦੇ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਕਵੀ ਦਰਬਾਰ ਸਜਾਏ ਜਾਂਦੇ ਹਨ। ਇਹ ਕਵੀ ਦਰਬਾਰ ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਸਫ਼ਲ ਹੁੰਦੇ ਹਨ। ਧਾਰਮਿਕ ਕਵੀ ਦਰਬਾਰ ਸਜਾਉਣ ਲਈ ਸੰਪਰਕ 510-781-0487 ਜਾਂ 408-528-4489 ਹੈ।