‘ਛਣਕਾਟਾ ਵੰਗਾਂ ਦਾ 2017’ ਦਾ 8 ਜਨਵਰੀ ਐਤਵਾਰ

0
543

chankata-wangan-da
ਫਰੀਮਾਂਟ/ਬਿਊਰੋ ਨਿਊਜ਼:
ਨਵੇਂ ਸਾਲ ਦੀ ਆਮਦ ‘ਤੇ ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਅਤੇ ਐੱਸ ਅਸ਼ੋਕ ਭੌਰਾ ਵਲੋਂ ਸਭਿਆਚਾਰਕ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ 8 ਜਨਵਰੀ ਐਤਵਾਰ ਨੂੰ ਪੈਰਾਡਾਈਜ਼ ਬਾਲਰੂਮ ਫਰੀਮਾਂਟ ਵਿਖੇ ਕਰਵਾਇਆ ਜਾ ਰਿਹਾ ਹੈ। ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਸ਼ੇਸ਼ ਤੌਰ ‘ਤੇ ਮੁਹੰਮਦ ਸਦੀਕ ਨਾਲ ਲੰਮਾ ਸਮਾਂ ਸਹਿ ਗਾਇਕਾ ਵਜੋਂ ਸਾਥ ਨਿਭਾਉਣ ਵਾਲੀ ਰਣਜੀਤ ਕੌਰ ਹੋਵੇਗੀ। ਪੰਜਾਬ ਦੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਨੂੰ ਸਮਰਪਿਤ ਇਸ ਪ੍ਰੋਗਰਾਮ ‘ਚ ਉਹਨਾਂ ਦਾ ਬੇਟਾ ਗੀਤਾਜ ਉਚੇਚੇ ਤੌਰ ‘ਤੇ ਸ਼ਾਮਿਲ ਹੋਵੇਗਾ। ਡਾਂਸ ਕ੍ਰਿਸ਼ਮਾ ਅਕੈਡਮੀ ਦੀ ਜਯਾ ਸ਼ਰਮਾ, ਪੰਜਾਬ ਲੋਕ ਰੰਗ ਦੇ ਸੁਰਿੰਦਰ ਧਨੋਆ, ਜੀ ਬੀ ਐਂਟਰਟੇਨਮੈਂਟ, ਫੋਗ, ਰਾਜਾ ਸਵੀਟਸ ਅਤੇ ਗੀਤ ਮਾਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਧਰਮਵੀਰ ਥਾਂਦੀ, ਅਨੂਪ ਚੀਮਾ, ਮੰਗਾ ਧਾਲੀਵਾਲ, ਤਰਸੇਮ ਅਟਵਾਲ, ਸੱਤੀ ਪਾਬਲਾ ਅਤੇ ਜੋਤ ਰਣਜੀਤ ਅਪਣੀ ਗਾਇਣ ਕਲਾ ਦਾ ਮੁਜ਼ਾਹਰਾ ਕਰਨਗੇ। ਇਸਤੋਂ ਇਲਾਵਾ ਦੱਖਣੀ ਭਾਰਤ ਦੀਆਂ ਕੁੜੀਆਂ ਕੋਰੀਓਗ੍ਰਾਫੀ ਅਤੇ ਪੰਜਾਬੀ ਲੋਕ ਨਾਚ ਪੇਸ਼ ਕਰਨਗੀਆਂ। ਸੋਨੀਆ ਚੇੜਾ ਅਤੇ ਜੱਸੀ ਸਰਾਂ ਦੀ ਯੁਵਾ ਟੀਮ ਗਿੱਧਾ ਪੇਸ਼ ਕਰੇਗੀ। ਪ੍ਰੋਗਰਾਮ ਦੀ ਸਟੇਜ ਸੰਚਾਲਨਾ ਸਾਂਝੇ ਤੌਰ ਉੱਤੇ ਰੂਪ ਦਵਿੰਦਰ ਕੌਰ ਯੂ ਕੇ ਅਤੇ ਸ਼ਕਤੀ ਮਾਣਕ ਵਲੋਂ ਕੀਤੀ ਜਾਵੇਗੀ।
ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਦੇ ਦੱਸਣ ਅਨੁਸਾਰ ਪ੍ਰੋਗਰਾਮ ‘ਚ ਦਾਖਲਾ ਮੁਫਤ ਹੈ । ਉਨ੍ਹਾਂ ਨੇ ਸਭਨਾਂ ਨੂੰ ਪਰਿਵਾਰਾਂ ਸਮੇਤ ਨਵੇਂ ਸਾਲ ਦੇ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁੱਲੇਵਾਰਡ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਫੋਨ ਨੰਬਰਾਂ 510 695 4836 ਅਤੇ 510 512 3401 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ਦਾ ਪੰਜਾਬੀ ਦੇ ਦੂਰਦਰਸ਼ਨ ਜਲੰਧਰ ਸਮੇਤ ਗਲੋਬਲ ਪੰਜਾਬ ਅਮਰੀਕਾ, ਚੈਨਲ ਪੰਜਾਬੀ ਕੈਨੇਡਾ, ਅਕਾਲ ਚੈਨਲ ਲੰਡਨ ਪ੍ਰਸਾਰਣ ਕਰਨਗੇ।