ਸ਼ਹੀਦ ਕਰਤਾਰ ਸਿੰਘ ਸਰਾਭਾ  ਦੇ ਜੀਵਨ ਬਾਰੇ ਨਵੀਂ ਕਿਤਾਬ ਉਨ੍ਹਾਂ ਦੇ ਜੱਦੀ ਪਿੰਡ ‘ਚ ਰਿਲੀਜ਼

0
838

book-on-sarahba-2
ਲੁਧਿਆਣਾ/ ਸਿੱਖ ਸਿਆਸਤ ਬਿਊਰੋ:
ਸਿੱਖ ਇਤਿਹਾਸਕਾਰ ਅਤੇ ਲੇਖਕ ਅਜਮੇਰ ਸਿੰਘ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਗਈ ਨਵੀਂ ਕਿਤਾਬ ‘ਸ਼ਹੀਦ ਕਰਤਾਰ ਸਿੰਘ ਸਰਾਭਾ’ 7 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਵਿਖੇ ਰਿਲੀਜ ਕੀਤੀ ਗਈ। ਲੰਮੀ ਖੋਜ ਬਾਅਦ ਲਿਖੀ ਗਈ ਇਸ ਕਿਤਾਬ ਨੂੰ ਸ਼ਹੀਦ ਸ਼ਰਾਭਾ ਦੇ ਪਰਿਵਾਰਕ ਮੈਂਬਰ ਬੀਬੀ ਸਤਵੰਤ ਕੌਰ ਨੇ ਲੋਕ ਅਰਪਣ ਕੀਤਾ ।
ਬਾਅਦ ‘ਚ ਸਰਾਭਾ ਪਿੰਡ ‘ਚ ਹੀ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ‘ਚ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿਚ ਭਾਈ ਅਜਮੇਰ ਸਿੰਘ ਅਤੇ ਰਾਜਵਿੰਦਰ ਸਿੰਘ (ਕਾਮਾਗਾਟਾ ਮਾਰੂ ਦਾ ਅਸਲੀ ਸੱਚ ਕਿਤਾਬ ਦੇ ਲਿਖਾਰੀ) ਨੇ ਇਕੱਠ ਨੂੰ ਸੰਬੋਧਨ ਕੀਤਾ।
ਭਾਈ ਅਜਮੇਰ ਸਿੰਘ ਨੇ ਦੱਸਿਆ ਕਿ ਗਦਰ ਲਹਿਰ ਦਾ ਇਤਿਹਾਸ ਲਿਖਣ ਵਾਲੇ ਲਿਖਾਰੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਨੂੰ ਅਣਦੇਖਿਆ ਕੀਤਾ। ਉਨ੍ਹਾਂ ਕਿਹਾ ਕਿ ਗਦਰ ਲਹਿਰ ਨਾਲ ਸਬੰਧਤ ਇਤਿਹਾਸ ਦਾ ਅਧਿਐਨ ਕਰਨ ‘ਤੇ ਉਨ੍ਹਾਂ ਮਹਿਸੂਸ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨਾ ਸਿਰਫ ਗਦਰ ਲਹਿਰ ਦੇ ਮੁੱਖ ਆਗੂ ਹੀ ਸਨ ਸਗੋਂ ਅਸਾਧਾਰਣ ਕਾਬਲੀਅਤ ਵਾਲੀ ਮਹਾਨ ਇਤਿਹਾਸਕ ਸ਼ਖਸੀਅਤ ਸਨ।