ਬੈਨਟ ਦੁਸਾਂਝ ਸੰਗੀਤ ਦੇ ਮਹਾਂ ਕੁੰਭ ‘ਚ ਬਣਿਆ ਰਾਈਜ਼ਿੰਗ ਸਟਾਰ

0
292

bannet-dosanjh
ਮੁੰਬਈ/ਬਿਊਰੋ ਨਿਊਜ਼ :
‘ਕਲਰਜ਼’ ਟੀ ਵੀ ‘ਤੇ ਚੱਲ ਰਹੇ ਸੰਗੀਤ ਦੇ ਮਹਾਂ ਕੁੰਭ ‘ਰਾਈਜ਼ਿੰਗ ਸਟਾਰ’ ਦੇ ਫਾਈਨਲ ਮੁਕਾਬਲੇ ਵਿਚ 3 ਗਾਇਕ ਕਲਾਕਾਰਾਂ ਦੀ ਟੱਕਰ ਵਿਚ ਪੰਜਾਬ ਦਾ ਪੁੱਤਰ ਬੈਨਟ ਦੁਸਾਂਝ ਨੇ ਰਾਈਜ਼ਿੰਗ ਸਟਾਰ ਦੀ ਜੇਤੂ ਟਰਾਫੀ ਤੇ 20 ਲੱਖ ਦਾ ਇਨਾਮ ਜਿੱਤਣ ਵਿਚ ਸਫ਼ਲ ਰਿਹਾ ਹੈ। ਇਸ ਸ਼ੋਅ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ, ਗਾਇਕਾ ਮੋਨਾਲੀ ਠਾਕੁਰ ਅਤੇ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਨਿਰਣਾਇਕ ਦੀ ਭੂਮਿਕਾ ਨਿਭਾਅ ਰਹੇ ਸਨ। ਪੰਜਾਬ ਦੇ ਇਨਕਲਾਬੀ ਤੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਬੈੱਨਟ ਦੁਸਾਂਝ ਜੋ ਦਿਲਜੀਤ ਦੁਸਾਂਝ ਦੇ ਹੀ ਪਿੰਡ ਦਾ ਵਾਸੀ ਹੈ, ਨੇ ਅੰਕਿਤਾ ਕੁੰਡੇ ਤੇ ਮੈਥਲੀ ਠਾਕੁਰ ਨੂੰ ਹਰਾ ਕੇ ਜੇਤੂ ਟਰਾਫੀ ਜਿੱਤੀ ਹੈ। ਇਸ ਮੌਕੇ ਬਾਲੀਵੁੱਡ ਸਟਾਰ ਅਨਿਲ ਕਪੂਰ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। ਬੈਨਟ ਦੁਸਾਂਝ ਨੂੰ ਟਰਾਫੀ ਤੇ ਇਨਾਮੀ ਰਕਮ ਦੇ ਨਾਲ-ਨਾਲ ਹੁਣ ਨਾਮਵਰ ਹਿੰਦੀ ਫਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਦੀ ਅਗਲੀ ਫਿਲਮ ਵਿਚ ਗਾਉਣ ਦਾ ਮੌਕਾ ਮਿਲੇਗਾ। ਬੀਤੇ ਦਿਨ ਬੈਨਟ ਨੇ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨਾਲ ਗਾਕੇ 89% ਨੰਬਰ ਪ੍ਰਪਾਤ ਕਰਕੇ ਪਹਿਲੀ ਕੋਸ਼ਿਸ਼ ਵਿਚ ਹੀ ਫਾਈਨਲ ਵਿਚ ਆਪਣੀ ਥਾਂ ਬਣਾ ਲਈ ਸੀ।