ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ 28ਵਾਂ ਵਿਸਾਖੀ ਮੇਲਾ 29 ਅਪ੍ਰੈਲ ਨੂੰ

0
723

Student of Scholar fields school celebrate the Baisakhi festival in a fields at Patiala on Thursday photo by Ajay Verma 12-4-12

ਸੈਕਰਾਮੈਂਟੋ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ ਆਪਣਾ ਸਾਲਾਨਾ ਵਿਸਾਖੀ ਮੇਲਾ ਇਸ ਵਾਰ 29 ਅਪ੍ਰੈਲ, ਸ਼ਨੀਚਰਵਾਰ ਨੂੰ Performing Art Centre; Sheldon High school: 8833 Kingsbridge Drive , Sacramento CA 95829 ਵਿੱਚ ਸ਼ਾਮ 3.00 ਵਜੇ ਮਨਾਇਆ ਜਾਵੇਗਾ। ਇਸ ਵਿੱਚ ਕੈਲੀਫੋਰਨੀਆ ਦੇ ਸਕੂਲਾਂ, ਕਾਲਜਾਂ ਅਤੇ ਹੋਰ ਚੋਟੀ ਦੀਆਂ ਟੀਮਾਂ ਵਲੋਂ ਪੰਜਾਬੀ ਸਭਿਆਚਾਰ ਦੀ ਰੂਹ ਭੰਗੜਾ, ਗਿੱਧਾ, ਲੋਕ ਬੋਲੀਆਂ ਤੋਂ ਇਲਾਵਾ ਹੋਰ ਡਾਂਸ ਆਈਟਮਾਂ ਅਤੇ ਸਕਿਟਾਂ ਪੇਸ਼ ਕੀਤੀਆਂ ਜਾਣਗੀਆਂ। ਗੀਤ ਸੰਗੀਤ ਰਾਹੀਂ ਵੀ ਸਰੋਤਿਆਂ ਦਾ ਭਰਭੂਰ ਮਨੋਰੰਜਨ ਕੀਤਾ ਜਾਵੇਗਾ। ਪੰਜਾਬੀ ਭਾਈਚਾਰੇ ਦੀ ਪ੍ਰਫੁੱਲਤਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ। ਪੰਜਾਬੀ ਸਭਿਆਚਾਰ ਨਾਲ ਜੁੜੇ ਗਹਿਣੇ ਕੱਪੜਿਆਂ ਅਤੇ ਹੋਰ ਪਸੰਦੀਦਾ ਵਸਤਾਂ ਦੇ ਸਟਾਲ ਲਾਏ ਜਾਣਗੇ। ਇਸ ਪਰਿਵਾਰਕ ਮੇਲੇ ਦੀ ਕਿਸੇ ਆਈਟਮ ਵਿੱਚ ਭਾਗ ਲੈਣ ਅਤੇ ਮੇਲੇ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਰਸ਼ਪਾਲ ਫਰਵਾਲਾ (916-880-0531), ਸਟਾਲ ਲਾਉਣ ਲਈ ਤੀਰਥ ਸਹੋਤਾ (916-271-8382) ਅਤੇ ਅਮਰੀਕ ਪਰਹਾਰ (916-502-0064) ਨੂੰ ਕਾਲ ਕੀਤੀ ਜਾ ਸਕਦੀ ਹੈ।