ਬੱਬੂ ਮਾਨ ਦਾ ਵਾਸ਼ਿੰਗਟਨ ਸਟੇਟ ਵਿਚ ‘ਟੂਰ ਵਣਜਾਰਾ’ ਸ਼ੋਅ 25 ਅਗਸਤ ਨੂੰ

0
425

maxresdefault
ਵਾਸ਼ਿੰਗਟਨ /ਬਿਊਰੋ ਨਿਊਜ਼ :
ਸਮੇਂ-ਸਮੇਂ ਉਤੇ ਪੰਜਾਬ ਦੇ ਦਰਦ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਨ ਵਾਲੇ ਉੱਘੇ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਬੱਬੂ ਮਾਨ ਦਾ ਸ਼ੋਅ ”ਟੂਰ ਵਣਜਾਰਾ-2018” , 2415 ਕੌਲਵੀ ਏਵ, ਐਵਰਸਟ ਵਾਸ਼ਿੰਗਟਨ ਸਟੇਟ ਵਿਚ 25 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਹ ਇਕ ਪਰਿਵਾਰਿਕ ਸ਼ੋਅ ਹੋਵੇਗਾ, ਇਸ ਕਰਕੇ ਪ੍ਰਬੰਧਕਾਂ ਵੱਲੋਂ ਦੋਵੇਂ ਪੰਜਾਬਾਂ ਦੇ ਇਥੇ ਰਹਿੰਦੇ ਲੋਕਾਂ ਨੂੰ ਪਰਿਵਾਰ ਸਮੇਤ ਸ਼ੋਅ ਦੇਖਣ ਲਈ ਆਉਣ ਦੀ ਅਪੀਲ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਰਾਜਾ ਮੁੰਡੀਆਂ ਅਤੇ ਰਾਜਦੀਪ ਸ਼ਾਹੀ ਨੇ ਦੱਸਿਆ ਕਿ ਇਸ ਸ਼ੋਅ ਨੂੰ ਸ਼ਾਹੀ ਵਰਲਡ ਟੂਰ ਐਂਡ ਟਰੈਵਲ ਵਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਸ਼ੋਅ ਦੀਆਂ ਟਿਕਟਾਂ ਸੁਲੇਖਾ ਡਾਟ ਕਾਮ ‘ਤੇ ਆਨਲਾਈਨ ਖਰੀਦੀਆਂ ਜਾ ਸਕਦੀਆਂ ਹਨ। ਸ਼ਾਹੀ ਟੂਰ ਐਂਡ ਟਰੈਵਲ ਅਤੇ ਕੇ.ਕੇ. ਮਾਰਕੀਟ ਕੈਂਟ ਉਤੇ ਵੀ ਟਿਕਟਾਂ ਮਿਲ ਰਹੀਆਂ ਹਨ। ਇਸ ਸ਼ੋਅ ਬਾਰੇ ਹੋਰ ਜਾਣਕਾਰੀ ਲਈ ਜੇਟੀ ਮੁੰਡੀ ਦੇ 413- 961-0001 ਅਤੇ ਅਮਰ ਤੂਰ ਦੇ 780-887-0246 ਫੋਨ ਤੋਂ ਲਈ ਜਾ ਸਕਦੀ ਹੈ।