ਸਿੱਖ ਹੈਰੀਟੇਜ ਨਾਈਟ 2 ਮਾਰਚ, ਵੀਰਵਾਰ ਨੂੰ

0
399

sikh-heritage-night
ਸੈਨਹੋਜ਼ੇ/ਬਿਊਰੋ ਨਿਊਜ਼ :
ਸ਼ਾਰਕਸ ਸਪੋਰਟਸ ਐਂਡ ਐਂਟਰਟੇਨਮੈਂਟ ਵਲੋਂ  ਸ਼ਾਰਕਸ ਸਿੱਖ ਹੈਰੀਟੇਜ ਨਾਈਟ 2 ਮਾਰਚ, ਵੀਰਵਾਰ ਨੂੰ ਸ਼ਾਮ 7:30 ਵਜੇ ਬੇ ਏਰੀਏ ਦੇ ਸੈਪ (SAP)  ਸੈਂਟਰ 525 W Santa Clara St, San Jose, CA 95113, ਵਿਚ ਕਰਵਾਈ ਜਾ ਰਹੀ ਹੈ। ਇਸੇ ਦੌਰਾਨ ਸ਼ਾਰਕਸ ਵਲੋਂ ਵੈਨਕੁਵਰ ਕੈਨੂਕਸ ਦਾ ਸਵਾਗਤ ਅਤੇ ਮੈਚ ਦੀ ਮੇਜ਼ਬਾਨੀ ਵੀ ਕੀਤੀ ਜਾਵੇਗੀ। ਸੈਨਹੋਜ਼ੇ ਸ਼ਾਰਕਸ ਦੇ ਅਕਾਉਂਟ ਮੈਨੇਜਰ ਮੁਹੰਮਦ ਫੋਫਨਾ ਨੇ ਦੱਸਿਆ ਕਿ ਬੇ ਏਰੀਏ ਵਿਚ ਇਸ ਨਾਈਟ ਦਾ ਮਕਸਦ ਸਿੱਖ ਭਾਈਚਾਰੇ ਬਾਰੇ ਅਮਰੀਕੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਭਾਈਚਾਰੇ ਲਈ ਟਿਕਟਾਂ ‘ਤੇ ਡਿਸਕਾਉਂਟ ਵੀ ਦਿੱਤਾ ਜਾ ਰਿਹਾ ਹੈ ਜਿਸ ਅਨੁਸਾਰ ਅਪਰ ਬਾਊਲ ਟਿਕਟ ਸਿਰਫ਼ 35 ਡਾਲਰ ਅਤੇ ਲੋਅਰ ਬਾਊਲ ਟਿਕਟ 60 ਡਾਲਰ ਦੀ ਹੋਵੇਗੀ। ਵਧੇਰੇ ਜਾਣਕਾਰੀ ਲਈ ਮੁਹੰਮਦ ਫੋਫਨਾ ਨਾਲ 408-999-5746 ਜਾਂ mfofana@sharkssports.net ‘ਤੇ ਸੰਪਰਕ ਕੀਤਾ ਜਾ ਸਕਦਾ ਹੈ।