ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਸਦ ਮੈਂਬਰਾਂ ਨੂੰ ਪਾਈ ਝਾੜ, ਅੜਿੱਕੇ ਖੜ੍ਹੇ ਕਰਨ ਦੀ ਥਾਂ ਨਹੀਂ ਹੈ ਸਦਨ

0
755

New Delhi: Rahul Gandhi, Sitaram Yechury, Sudip Bandyopadhyay and other opposition leaders protest to observe a 'Black Day' against demonetization at Parliament House in New Delhi on Thursday during the Winter Session.PTI Photo by Subhav Shukla(PTI12_8_2016_000071A)

ਕੈਪਸ਼ਨ-ਸੰਸਦ ਭਵਨ ਵਿੱਚ ਨੋਟਬੰਦੀ ਵਿਰੁੱਧ ਮਨਾਏ ‘ਕਾਲੇ ਦਿਵਸ’ ਮੌਕੇ ਰਾਹੁਲ ਗਾਂਧੀ, ਸੀਤਾਰਾਮ ਯੇਚੁਰੀ, ਸੁਦੀਪ ਬੰਧੋਪਾਧਿਆਏ ਅਤੇ ਹੋਰ।  
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਸਦ ਨਾ ਚੱਲਣ ਦੇਣ ਕਾਰਨ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਸਦਨ ਕੋਈ ਧਰਨੇ ਮਾਰਨ ਅਤੇ ਅੜਿੱਕੇ ਖੜ੍ਹੇ ਕਰਨ ਦੀ ਥਾਂ ਨਹੀਂ ਹੈ ਜਿਸ ਨਾਲ ਵਿਰੋਧੀ ਧਿਰ ਵੱਲੋਂ ਹੁਕਮਰਾਨ ਧਿਰ ਨੂੰ ਖਾਮੋਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਤੋਂ ਸਦਨ ਵਿਚ ਵਿਚਾਰ ਵਟਾਂਦਰੇ ਅਤੇ ਕੰਮਕਾਜ ਦੀ ਤਵੱਕੋ ਕੀਤੀ ਜਾਂਦੀ ਹੈ ਨਾ ਕਿ ਇਹ ਅੜਿੱਕਾ ਡਾਹੁਣ ਲਈ ਹੈ। ਰੱਖਿਆ ਮਿਲਖ ਦਿਵਸ ਭਾਸ਼ਨ ਮੌਕੇ ਮਜ਼ਬੂਤ ਲੋਕਤੰਤਰ ਲਈ ਚੋਣ ਸੁਧਾਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ, ”ਸੰਸਦੀ ਪ੍ਰਣਾਲੀ ਵਿਚ ਰੁਕਾਵਟ ਯਕੀਨੀ ਤੌਰ ‘ਤੇ ਅਸਵੀਕਾਰਯੋਗ ਹੈ।
ਲੋਕ ਸਦਨ ਵਿਚ ਨੁਮਾਇੰਦਿਆਂ ਨੂੰ ਬੋਲਣ ਲਈ ਭੇਜਦੇ ਹਨ ਨਾ ਕਿ ਧਰਨੇ ਮਾਰਨ ਅਤੇ ਮੁਸ਼ਕਲਾਂ ਪੈਦਾ ਕਰਨ ਲਈ।” ਰਾਸ਼ਟਰਪਤੀ ਨੇ ਕਿਹਾ ਕਿ ਉਹ ਕਿਸੇ ਇਕ ਪਾਰਟੀ ਜਾਂ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਗੋਂ ਸਦਨ ਦੀ ਮਰਿਆਦਾ ਬਹਾਲੀ ਲਈ ਹਰੇਕ ਦੀ ਜ਼ਿੰਮੇਵਾਰੀ ਬਣਦੀ ਹੈ।

ਰਾਹੁਲ ਅਤੇ ਮਮਤਾ ਵੱਲੋਂ ਮੋਦੀ ‘ਤੇ ਤਿੱਖੇ ਹਮਲੇ :
ਨਵੀਂ ਦਿੱਲੀ/ਕੋਲਕਾਤਾ: ਨੋਟਬੰਦੀ ਦੇ ਇਕ ਮਹੀਨੇ ਬਾਅਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਤਿੱਖਾ ਹਮਲਾ ਕਰਦਿਆਂ ਨੋਟਬੰਦੀ ਨੂੰ ਮੂਰਖਾਨਾ ਫ਼ੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਕ ਵਿਅਕਤੀ ਨੇ ਦੇਸ਼ ਵਿਚ ਆਰਥਿਕ ਆਫ਼ਤ ਪੈਦਾ ਕਰ ਦਿੱਤੀ ਹੈ। ਉਧਰ ਲੋਕ ਸਭਾ ਵਿਚ ਹੰਗਾਮੇ ਵਿਚਕਾਰ ਕੁਝ ਦੇਰ ਲਈ ਕੰਮਕਾਜ ਚੱਲਿਆ ਪਰ ਰਾਜ ਸਭਾ ਠੱਪ ਰਹੀ। ਉਧਰ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਫ਼ੈਸਲੇ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖ਼ਿਲਾਫ਼ ਯੱਗ ਕਰਾਰ ਦਿੱਤਾ। ਭਾਜਪਾ ਨੇ ਰਾਹੁਲ ਗਾਂਧੀ ‘ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਉਹ ਸੁਰਖੀਆਂ ਵਿਚ ਬਣੇ ਰਹਿਣ ਲਈ ਰੋਜ਼ ਕੋਈ ਨਾ ਕੋਈ ਆਧਾਰਹੀਣ ਦੋਸ਼ ਲਾ ਰਹੇ ਹਨ। ਕਾਂਗਰਸ, ਤ੍ਰਿਣਮੂਲ ਕਾਂਗਰਸ, ਸੀਪੀਐਮ, ਸੀਪੀਆਈ, ਜਨਤਾ ਦਲ (ਯੂ) ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਬਾਹਾਂ ‘ਤੇ ਕਾਲੀ ਪੱਟੀ ਬੰਨ੍ਹ ਕੇ ਸੰਸਦ ਭਵਨ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ‘ਕਾਲਾ ਦਿਵਸ’ ਮਨਾਇਆ। ਇਸ ਦੌਰਾਨ ਹੰਗਾਮੇ ਵਿਚਕਾਰ ਲੋਕ ਸਭਾ ਵਿਚ ਬਹਿਸ ਤੋਂ ਬਾਅਦ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਦੇ ਦੂਜੇ ਬੈਚ ਨੂੰ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਆਪਣੇ 10 ਸਾਲ ਦੇ ਰਾਜਕਾਲ ਦੌਰਾਨ ਕਾਲੇ ਧਨ ਖ਼ਿਲਾਫ਼ ਲਗਾਮ ਲਾਉਣ ਸਬੰਧੀ ਕਿਸੇ ਫ਼ੈਸਲੇ ਨੂੰ ਉਹ ਦੱਸਣ।