ਹਿਜਾਬ ਪਹਿਨਣ ਕਾਰਨ ਮੁਸਲਿਮ ਖਿਡਾਰਨ ਨੂੰ ਸਕੂਲ ਟੀਮ ਵਿਚੋਂ ਕੱਢਿਆ

0
289

muslim-khidarn
ਮੈਰੀਲੈਂਡ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਹਾਈ ਸਕੂਲ ਦੀ ਇਕ 16 ਸਾਲਾ ਮੁਸਲਿਮ ਲੜਕੀ ਨੂੰ ਹਿਜਾਬ ਪਹਿਨਣ ਕਾਰਨ ਰਿਜਨਲ ਬਾਸਕਟਬਾਲ ਫਾਈਨਲ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਵਾਟਕਿੰਸ ਮਿੱਲ ਹਾਈ ਸਕੂਲ, ਗੇਦਰਜ਼ਬਰਗ ਮੈਰੀਲੈਂਡ ਦੀ ਵਿਦਿਆਰਥਣ ਜੇਨਾਨ ਹੇਅਸ ਜੋ ਸੀਜ਼ਨ ਦੇ ਪਹਿਲੇ 24 ਮੈਚ ਬਿਨਾਂ ਕਿਸੇ ਰੁਕਾਵਟ ਦੇ ਖੇਡਦੀ ਰਹੀ ਸੀ ਨੂੰ ਬੀਤੇ ਕੁਝ ਹਫ਼ਤੇ ਪਹਿਲਾਂ ਹਿਜਾਬ ਪਹਿਨਣ ਕਾਰਨ ਸਕੂਲ ਵਿੱਚ ਬਾਸਕਟਬਾਲ ਖੇਡਣ ਤੋਂ ਰੋਕ ਦਿੱਤਾ ਗਿਆ। ਹੇਅਸ ਦੇ ਕੋਚ ਡੋਨਿਥਾ ਐਡਮਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਨਵੇਂ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਉਸ ਕੋਲ ਉਸ ਨੂੰ ਬਾਹਰ ਕਰਨ ਤੋਂ ਇਲਾਵਾ ਹੋਰ ਕੋਈ ਦੂਜਾ ਰਸਤਾ ਨਹੀਂ ਸੀ। ਹੇਅਸ ਨੇ ਭਰੇ ਮਨ ਨਾਲ ਕਿਹਾ ਕਿ ਉਹ ਬਹੁਤ ਦੁਖੀ, ਗੁੱਸੇ ਵਿੱਚ ਹੈ ਅਤੇ ਉਸ ਅੰਦਰ ਕਈ ਭਾਵਨਾਵਾਂ ਹਨ। ਨੇਮਾਂ ਅਨੁਸਾਰ ਹੇਅਸ ਨੂੰ ਮੁੜ ਖੇਡਣ ਲਈ ਧਾਰਮਿਕ ਚਿਨ੍ਹ ਵਜੋਂ ਹਿਜਾਬ ਪਹਿਨਣ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰਨੇ ਪੈਣਗੇ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਫੈਸਲਾ ਪੱਖਪਾਤਪੂਰਨ ਹੈ। ਦੱਸਣਯੋਗ ਹੈ ਕਿ ਹੇਅਸ ਦੀ ਟੀਮ ਚੈਂਪੀਅਨਸ਼ਿਪ ਵਿੱਚ ਹਾਰ ਗਈ ਸੀ।