ਨੰਗੇ ਸਿਰ ਮਿਲੇ ਸਿਰੋਪਾਓ ਨੂੰ ਮੋਦੀ ਨੇ ਮਫਲਰ ਸਮਝ ਕੇ ‘ਲਪੇਟਿਆ’ ਅਕਾਲੀ ਰਹੇ ਦੇਖਦੇ

0
452

modi-siropa-muffler
ਬਠਿੰਡਾ/ਬਿਊਰੋ ਨਿਊਜ਼ :
ਸਿੱਖ ਮਰਿਆਦਾ ਮੁਤਾਬਕ ਮਾਣ ਦੇਣ ਦੀ ਨਿਸ਼ਾਨੀ ਸਿਰੋਪਾਓ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮਫਲਰ ਬਣਾ ਕੇ ਰੱਖ ਗਿਆ ਦਿੱਤਾ ਹੈ। ਵੋਟ ਲਾਲਚ ਲਈ ਨੰਗੇ ਸਿਰਾਂ ਨੂੰ ਸਿਰੋਪਾਓ ਪਾਏ ਜਾਂਦੇ ਹਨ। ਇੱਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਦੇ ਖਰਚਿਆਂ ‘ਤੇ ਨਜ਼ਰਸਾਨੀ ਕਰਦੇ ਹੋਏ ਸਿਰੋਪਾਓ ਦੀ ਕੀਮਤ ਵੀ 90 ਰੁਪਏ ਨਿਰਧਾਰਿਤ ਕਰ ਦਿੱਤੀ, ਜਿਸ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ, ਕਿਉਂਕਿ ਸਿਰੋਪਾਓ ਦੀ ਕੋਈ ਕੀਮਤ ਨਹੀਂ ਹੋ ਸਕਦੀ।
ਪਰ ਹੈਰਾਨਗੀ ਦੀ ਗੱਲ ਹੈ ਕਿ ਸਿੱਖ ਕੌਮ ਦੇ ਪਹਿਰੇਦਾਰ ਕਹਾਉਂਦੇ ਧਾਰਮਿਕ ਆਗੂ ਇਤਿਹਾਸਕ ਨਿਸ਼ਾਨੀ ਦੀ ਹੁੰਦੀ ਵਾਰ ਵਾਰ ਬੇਅਦਬੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੇ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੀ ਸਿਰੋਪਾਓ ਦੀ ਮਾਣ ਮਰਿਆਦਾ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ।
ਉਸ ਸਮੇਂ ਹੋਰ ਵੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਜਦੋਂ ਵਿਧਾਨ ਸਭਾ ਚੋਣਾਂ ਲਈ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੋਟਕਪੁਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਨੰਗੇ ਸਿਰ ਸ਼੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕੀਤਾ ਗਿਆ, ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਮਾਣ ਮਰਿਆਦਾ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ।
ਇੱਥੋਂ ਤੱਕ ਕਿ ਇੱਕਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸਾਹਿਬ ਨੇ ਸਿਰੋਪਾਓ ਨੂੰ ‘ਮਫਲਰ’ ਸਮਝ ਕੇ ਲਪੇਟ ਲਿਆ ਤੇ ਅਕਾਲੀ ਖੜ੍ਹੇ ਦੇਖਦੇ ਰਹੇ, ਕਿਸੇ ਨੇ ਵੀ ਸਿਰੋਪਾਓ ਦੀ ਹੁੰਦੀ ਬੇਅਬਦੀ ਨੂੰ ਰੋਕਣ ਦੀ ਕੋਸਿਸ਼ ਨਾ ਕੀਤੀ।