ਪੰਜਾਬ ‘ਚ ਸਭ ਤੋਂ ਲੰਮਾ ਰੋਸ ਵਿਖਾਵਾ; ਕਰੀਬ 40 ਦਿਨਾਂ ਤੋਂ ਦੋ ਟੀਚਰ ਟਾਵਰ ‘ਤੇ

0
621

mobile-tower
ਬਾਦਲ ਦੀ ਰਿਹਾਇਸ਼ ਤੋਂ 750 ਮੀਟਰ ਦੂਰ ਮੋਬਾਈਲ ਟਾਵਰ ‘ਤੇ ਦੋ ਅਧਿਆਪਕ, ਹੇਠਾਂ 69 ਮੁਲਾਜ਼ਮ ਰਾਖੀ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼:
ਤੁਸੀਂ ਵਿਵਸਥਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਬਹੁਤ ਸਾਰੇ ਤਰੀਕੇ ਵੇਖੇ ਹੋਣਗੇ। ਪੰਜਾਬ ‘ਚ ਵਿਰੋਧ ਵਿਚ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਜਾਣਾ ਅਤੇ ਫਿਰ ਉਤਰ ਆਉਣਾ ਆਮ ਗੱਲ ਹੈ। ਚੰਡੀਗੜ੍ਹ ਦੇ ਸੈਕਟਰ-3 ਵਿਚ ਉੱਚ ਸੁਰੱਖਿਆ ਜ਼ੋਨ ਵਿਚ ਇਕ ਮੋਬਾਈਲ ਟਾਵਰ ‘ਤੇ ਦੋ ਬੇਰੁਜ਼ਗਾਰ ਟੀਚਰ-ਗੁਰਦਾਸਪੁਰ ਦੇ 29 ਸਾਲ ਦੇ ਰਾਕੇਸ਼ ਅਤੇ ਫ਼ਾਜ਼ਿਲਕਾ ਦੇ 35 ਸਾਲ ਦੇ ਦੀਪਕ ਕਰੀਬ 40 ਦਿਨ ਤੋਂ ਚੜ੍ਹੇ ਹੋਏ ਹਨ। ਇਹ ਇਕ ਰਿਕਾਰਡ ਹੈ।
ਇਸ ਤੋਂ ਪਹਿਲਾਂ 2011 ਵਿਚ ਅਵਤਾਰ ਸਿੰਘ ਨਗਲਾ ਨੇ ਜ਼ੀਰਕਪੁਰ ‘ਚ ਇਕ ਦਰੱਖ਼ਤ ‘ਤੇ 28 ਦਿਨ ਬਿਤਾਏ ਸਨ। 80 ਫ਼ੁੱਟ ਉੱਚਾ ਇਹ ਮੋਬਾਈਲ ਟਾਵਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਤੋਂ ਲਗਭਗ 750 ਮੀਟਰ ਦੂਰ ਹੈ। ਰਾਕੇਸ਼ ਅਤੇ ਦੀਪਕ ਟਾਵਰ ਉੱਪਰ ਸਾਢੇ ਤਿੰਨ ਫ਼ੁੱਟ ਥਾਂ ‘ਤੇ ਕੈਦ ਹਨ। ਪਖਾਨੇ ਤੋਂ ਲੈ ਕੇ ਖਾਣਾ-ਪੀਣਾ ਅਤੇ ਸੌਣਾ ਇਸੇ ਥਾਂ ‘ਤੇ ਹੋ ਰਿਹਾ ਹੈ। ਕੋਈ ਵੀ ਟਾਵਰ ਦੇ ਨੇੜੇ ਆਉਂਦਾ ਹੈ ਤਾਂ ਛਾਲ ਮਾਰਨ ਜਾਂ ਖ਼ੁਦ ਨੂੰ ਅੱਗ ਲਾਉਣ ਦੀ ਧਮਕੀ ਦਿੰਦੇ ਹਨ। ਧਮਕੀ ਦਾ ਅਸਰ ਅਜਿਹਾ ਹੈ ਕਿ ਵੀ.ਆਈ.ਪੀਜ਼ ਨਾਲ ਗੁਲਜ਼ਾਰ ਰਹਿਣ ਵਾਲਾ ਪੰਜਾਬ ਭਵਨ ਇੰਨੇ ਦਿਨਾਂ ਤੋਂ ਹਾਈਜੈਕ ਨਜ਼ਰ ਆ ਰਿਹਾ ਹੈ। ਇੱਥੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ 69 ਕਰਮਚਾਰੀ ਦਿਨ-ਰਾਤ ਡਿਊਟੀ ਦੇ ਰਹੇ ਹਨ। ਹੇਠਾਂ ਡਟੇ ਪੁਲੀਸ ਵਾਲਿਆਂ ਨੂੰ ਬਹੁਤ ਦੂਰ ਤਕ ਜਾਣ ਦੀ ਇਜਾਜ਼ਤ ਨਹੀਂ ਹੈ। ਕੋਈ ਆਪਣੀ ਥਾਂ ਤੋਂ ਉਦੋਂ ਤਕ ਨਹੀਂ ਹਿਲਦਾ ਜਦੋਂ ਤਕ ਕਿ ਸੀਨੀਅਰ ਪੁਲੀਸ ਅਫ਼ਸਰ ਮੌਕੇ ‘ਤੇ ਨਹੀਂ ਪੁੱਜ ਜਾਂਦੇ। ਇਨ੍ਹਾਂ ਪੁਲੀਸ ਵਾਲਿਆਂ, ਮੈਡੀਕਲ ਸਟਾਫ਼ ਦੀਆਂ ਨਜ਼ਰਾਂ ਹਰ ਵੇਲੇ ਟਾਵਰ ਉਤੇ ਲੱਗੀਆਂ ਰਹਿੰਦੀਆਂਹਨ। ਮੁਸਤੈਦੀ ਐਨੀ ਹੈ ਕਿ ਟਾਵਰ ‘ਤੇ ਬੈਠੇ ਟੀਚਰ ਮਾੜੀ ਜਿਹੀ ਵੀ ਹਰਕਤ ਕਰਦੇ ਹਨ ਤਾਂ ਹੇਠਾਂ ਪੁਲੀਸ ਵਾਲੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਵਿਚ ਲੱਗ ਜਾਂਦੇ ਹਨ। ਇਹ ਦੋਵੇਂ ਟੀਚਰ ਆਪਣੇ ਨਾਲ ਖਾਣਾ, ਪਾਣੀ ਅਤੇ ਦੋ ਮੋਬਾਈਲ ਫ਼ੋਨ ਲੈ ਕੇ ਚੜ੍ਹੇ ਸਨ। ਖਾਣਾ-ਪਾਣੀ ਖ਼ਤਮ ਹੋ ਚੁੱਕਾ ਹੈ। ਇਸ ਦੌਰਾਨ ਚਾਰ ਵਾਰੀ ਉਨ੍ਹਾਂ ਨੂੰ ਖਾਣਾ ਪਹੁੰਚਾਇਆ ਗਿਆ ਹੈ। ਹੁਣ ਪਾਣੀ ਦੀ ਇਕ-ਇਕ ਬੂੰਦ ਬਚਾ ਕੇ ਖ਼ਰਚ ਕਰ ਰਹੇ ਹਨ। ਮੋਬਾਈਲ ਕਦੋਂ ਦੇ ਡਿਸਚਾਰਜ ਹੋ ਚੁੱਕੇ ਹਨ। ਠੰਢ ਤੋਂ ਬਚਣ ਲਈ ਚਾਰ ਕੰਬਲ ਹਨ।

3 ਕਰੋੜ ਦੀ ਹਾਈਡਰੋਲਿਕ ਪੌੜੀ ਹੇਠਾਂ ਖੜ੍ਹੀ ਹੈ…
J ਇਕ ਵਾਰੀ ਆਪਰੇਟ ਕਰਨ ਦਾ ਖ਼ਰਚ 1800 ਰੁਪਏ
J ਹਾਈਡਰੋਲਿਕ ਪੌੜੀ ਨਾਲ ਅਜੇ ਤਕ ਚਾਰ ਵਾਰੀ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ।
J ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਿਯੁਕਤ ਅਦਾਲਤ ਦੇ ਸਹਿਯੋਗੀ ਵਕੀਲ ਦੋ ਵਾਰੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਇਸ ਮਸ਼ੀਨ ਰਾਹੀਂ ਉਪਰ ਤਕ ਗਏ ਸਨ।

2 ਨਵੰਬਰ ਨੂੰ ਮਿੱਤਲ ਦੀ ਪਾਰਟੀ ‘ਚ ਚਕਮਾ ਦੇ ਕੇ ਚੜ੍ਹੇ ਟਾਵਰ ‘ਤੇ…
ਪੰਜਾਬ ਭਵਨ ‘ਚ 2 ਨਵੰਬਰ ਨੂੰ ਕੈਬਿਨਟ ਮੰਤਰੀ ਮਦਨ ਮੋਹਨ ਮਿੱਤਲ ਦੀ ਪਾਰਟੀ ਸੀ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਵੀ.ਆਈ.ਪੀ. ਡਿਊਟੀ ‘ਤੇ ਸਨ। ਮਹਿਮਾਨਾਂ ਨਾਲ ਦੋਵੇਂ ਟੀਚਰ ਵੀ ਭਵਨ ‘ਚ ਦਾਖ਼ਲ ਹੋਏ। ਇਸ ਤੋਂ ਬਾਅਦ ਰਾਤ ਦੇ ਹਨੇਰੇ ‘ਚ ਟਾਵਰ ਉਤੇ ਡਟ ਗਏ। ਪੂਰੀ ਰਾਤ ਚੁੱਪ ਰਹੇ। ਅਗਲੇ ਦਿਨ 3 ਨਵੰਬਰ ਨੂੰ ਸੂਰਜ ਨਿਕਲਣ ਨਾਲ ਹੀ ਦੋਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਕੋਈ ਟਾਵਰ ‘ਤੇ ਚੜ੍ਹ ਗਿਆ ਹੈ। ਇਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੇ ਟੀ.ਈ.ਟੀ. ਪਾਸ ਕੀਤਾ ਹੈ ਅਤੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਅਧਿਆਪਕਾਂ ਦੀਆਂ 1000 ਆਸਾਮੀਆਂ ਖ਼ਾਲੀ ਹਨ।

ਦੋਵੇਂ ਅੰਦੋਲਨਕਾਰੀਆਂ ਦੀ ਸੁਰੱਖਿਆ ‘ਚ…
69 ਕਰਮਚਾਰੀ (ਪੰਜਾਬ-ਚੰਡੀਗੜ੍ਹ ਪੁਲੀਸ, ਮੈਡੀਕਲ ਸਟਾਫ਼, ਫ਼ਾਇਰ ਬ੍ਰਿਗੇਡ ਅਤੇ ਸਿਵਲ ਡਿਫ਼ੈਂਸ ਦੇ ਕਰਮਚਾਰੀ) ਲੱਗੇ ਹਨ ਡਿਊਟੀ ‘ਤੇ…
06 ਜਵਾਨ ਪੰਜਾਬ ਪੁਲੀਸ ਦੇ ਦੋ ਸਿਫ਼ਟਾਂ ‘ਚ
22 ਜਵਾਨ ਚੰਡੀਗੜ੍ਹ ਪੁਲੀਸ ਦੀਆਂ ਦੋ ਸ਼ਿਫ਼ਟਾਂ ‘ਚ
18 ਜਵਾਨ ਚੰਡੀਗੜ੍ਹ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਸ਼ਿਫ਼ਟਾ ‘ਚ
08 ਮੈਡੀਕਲ ਸਟਾਫ਼ ਐਂਬੂਲੈਂਸ ‘ਚ ਦੋ ਸ਼ਿਫ਼ਟਾਂ ‘ਚ
15 ਕਰਮਚਾਰੀ ਸਿਵਿਲ ਡਿਫ਼ੈਂਸ ਦੀਆਂ ਦੋ ਸ਼ਿਫ਼ਟਾਂ ‘ਚ
8 ਲੱਖ ਰੁਪਏ ਰੋਜ਼ਾਨਾ ਦਾ ਖ਼ਰਚਾ ਹੈ ਐਨੇ ਕਰਮਚਾਰੀਆਂ ਦੀ ਸੈਲਰੀ ‘ਤੇ। 2 ਨਵੰਬਰ ਤੋਂ ਇਹ ਰਕਮ ਸਿਰਫ਼ ਦੋ ਟੀਚਰਾਂ ਦੀ ਡਿਊਟੀ ‘ਤੇ ਇਨਵੈਸਟ ਹੋ ਰਹੀ ਹੈ।
ਪੰਜਾਬ ਭਵਨ ‘ਚ ਵੀ.ਆਈ.ਪੀ. ਆਉਂਦੇ-ਜਾਂਦੇ ਰਹਿੰਦੇ ਹਨ, 40 ਦਿਨਾਂ ਤੋਂ ਕੋਈ ਨਹੀਂ ਆਇਆ।