‘ਮਿਸ ਯੂਰਪ ਪੰਜਾਬਣ’ ਦਾ ਲੁਧਿਆਣਾ ‘ਚ ਨਿੱਘਾ ਸੁਆਗਤ

0
458

miss-europe
13ਵੇਂ ‘ਮਿਸ ਵਰਲਡ ਪੰਜਾਬਣ 2017’ ਮੁਕਾਬਲੇ ‘ਚ ਲਵੇਗੀ ਹਿੱਸਾ
ਲੁਧਿਆਣਾ/ਬਿਊਰੋ ਨਿਊਜ਼:
‘ਮਿਸ ਯੂਰੋਪ ਪੰਜਾਬਣ’ ਬੀਬਾ ਏਕਲਪ੍ਰੀਤ ਕੌਰ ਦਾ ਲੁਧਿਆਣਾ ਪੁੱਜਣ ਤੇ ਸੱਭਿਆਚਾਰਕ ਸੱਥ ਪੰਜਾਬ ਵਲੋਂ ‘ਮਿਸ ਪੰਜਾਬਣ’ ਮੁਕਾਬਲਿਆਂ ਦੇ ਬਾਨੀ ਤੇ ਚੇਅਰਮੈਨ ਜਸਮੇਰ ਸਿੰਘ ਢੱਟ, ਸੱਕਤਰ ਜਨਰਲ ਡਾਕਟਰ ਨਿਰਮਲ ਜੌੜਾ, ਸੱਕਤਰ ਵਤਨਜੀਤ ਤੇ ਹੋਰਨਾਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਜਰਮਨ ਵਿਚ ਰਹਿਣ ਵਾਲੀ ਇਸ ਖੂਬਸੂਰਤ ਮੁਟਿਆਰ ਨੂੰ ਪਿਛਲੇ ਮਹੀਨੇ ਹੀ ਇਸ ਟਾਈਟਲ ਨਾਲ ਨਿਵਾਜਿਆ ਗਿਆ ਸੀ । ਡੈਂਟਲ ਸਰਜਨ ਦੀ ਡਿਗਰੀ ਹਾਸਲ ਕਰ ਚੁਕੀ ਮੁਟਿਆਰ ਜਰਮਨ ਵਿਚ ਪੰਜਾਬੀ ਬੋਲੀ, ਸੱਭਿਆਚਾਰ ਤੇ ਵਿਰਸੇ ਦੇ ਪ੍ਰਚਾਰ ਵਾਸਤੇ ਲਗਤਾਰ ਅਪਣਾ ਬਣਦਾ ਯੋਗਦਾਨ ਪਾ ਰਹੀ ਹੈ ਤੇ ਉਥੇ ਤੀਆਂ ਦੇ ਮੇਲੇ ਵੀ ਕਰਵਾਉਂਦੀ  ਹੈ। ਇਸ ਵਰ੍ਹੇ ਲੁਧਿਆਣਾ ਵਿਖੇ ਹੋ ਰਹੇ 13ਵੇਂ ਮਿਸ ਵਰਲਡ ਪੰਜਾਬਣ ਦਾ ਖਿਤਾਬ ਉਹ ਅਪਣੇ ਨਾਂਮ ਕਰਨਾ ਲੋਚਦੀ ਹੈ ਇਸ ਵਾਸਤੇ ਤਿਆਰੀ ਕਰਨ ਵਾਸਤੇ ਹੀ ਉਹ ਪੰਜਾਬ ਆਈ ਹੈ।
ਇਸ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆ ਜਸਮੇਰ ਸਿੰਘ ਢੱਟ ਨੇ ਦਸਿਆ ਕਿ ਸਾਲ 1993 ਤੋਂ ਹਰ ਦੋ ਸਾਲ ਬਾਅਦ ਕਰਵਾਇਆ ਜਾਂਦਾ ਮਿਸ ਵਰਲਡ ਪੰਜਾਬਣ ਮੁਕਾਬਲਾ ਇਸ ਸਾਲ ਅਕਤੂਬਰ ਵਿਚ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਦੌਰ ਵਜੋਂ ਕੈਨੇਡਾ ਤੇ ਯੂਰੋਪ ਦੀਆਂ ਪੰਜਾਬਣਾ ਦੀ ਚੋਣ ਹੋ ਚੁਕੀ ਹੈ ਤੇ 20 ਮਈ ਨੂੰ ਮੈਲਬੋਰਨ ਵਿਖੇ ‘ਮਿਸ ਆਸਟਰੇਲੀਆ ਪੰਜਾਬਣ’ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਹੋਰਨਾਂ ਦੇਸ਼ਾ ਵਿਚੋਂ ਪੰਜਾਬਣਾਂ ਦੀ ਚੋਣ ਉਪਰੰਤ ਅਗਸਤ ਵਿਚ ਭਾਰਤ ਦੇ ਦੂਜੇ ਸੂਬਿਆਂ ਵਿਚ ‘ਮਿਸ ਪੰਜਾਬਣ’ ਤੇ ਪੰਜਾਬ ਵਿਚ ‘ਮਿਸ ਪੰਜਾਬ’ ਮੁਕਾਬਲੇ ਕੀਤੇ ਜਾਣਗੇ ਤੇ ਜੇਤੂ ਮੁਟਿਆਰਾਂ ਹੀ ‘ਮਿਸ ਵਰਲਡ ਪੰਜਾਬਣ’ ਮੁਕਬਲੇ ਵਿਚ ਸਿਰਕਤ ਕਰਨਗੀਆਂ ਇਸ ਮੁਕਾਬਲੇ ਦਾ ਹਰ ਵਾਰ ਵਾਂਗ ਪਾਪੂਲਰ ਪੰਜਾਬੀ ਚੈਨਲ਼ ਤੇ ਲਾਈਵ ਪ੍ਰਸ਼ਾਰਣ ਕੀਤਾ ਜਾਵੇਗਾ। ਹਿੱਸਾ ਲੈਣ ਦੀਆਂ ਚਾਹਵਾਨ ਮੁਟਿਆਰਾਂ ਸਾਡੀ ਵੈਬਸਾਈਟ ਤੋਂ ਪੂਰੀ ਜਾਣਕਾਰੀ ਤੇ ਐਂਟਰੀ ਫਾਰਮ ਹਾਸਲ ਕਰ ਸਕਦੀਆਂ ਹਨ।