ਗਿਰਜਾਘਰਾਂ ‘ਤੇ ਧਮਾਕਿਆਂ ਮਗਰੋਂ ਮਿਸਰ ‘ਚ ਲੱਗੀ ਤਿੰਨ ਮਹੀਨਿਆਂ ਲਈ ਐਮਰਜੈਂਸੀ

0
674
TOPSHOT - Women mourn for the victims of the blast at the Coptic Christian Saint Mark's church in Alexandria the previous day during a funeral procession at the Monastery of Marmina in the city of Borg El-Arab, east of Alexandria, on April 10, 2017. Egypt prepared to impose a state of emergency after jihadist bombings killed dozens at two churches in the deadliest attacks in recent memory on the country's Coptic Christian minority. / AFP PHOTO / MOHAMED EL-SHAHED
ਕੈਪਸ਼ਨ-ਮਿਸਰ ਦੇ ਸ਼ਹਿਰ ਅਲੈਗਜ਼ੈਂਡਰੀਆ ਵਿੱਚ ਗਿਰਜਾਘਰ ਧਮਾਕੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ। 

ਕਾਹਿਰਾ/ਬਿਊਰੋ ਨਿਊਜ਼ :
ਦੋ ਗਿਰਜਾਘਰਾਂ ਵਿੱਚ ਧਮਾਕਿਆਂ ਮਗਰੋਂ ਰਾਸ਼ਟਰਪਤੀ ਅਬਦੁਲ-ਫਤਾਹ ਅਲ-ਸਿਸੀ ਨੇ ਮਿਸਰ ਵਿੱਚ ਤਿੰਨ ਮਹੀਨੇ ਲਈ ਐਮਰਜੈਂਸੀ ਲਾ ਦਿੱਤੀ ਅਤੇ ਫੌਜ ਨੂੰ ਸਾਰੇ ਅਹਿਮ ਟਿਕਾਣਿਆਂ ਦੀ ਸੁਰੱਖਿਆ ਦਾ ਹੁਕਮ ਦਿੱਤਾ ਹੈ।
ਰਾਸ਼ਟਰਪਤੀ ਸਿਸੀ ਨੇ ਥੋੜ੍ਹੇ ਸਮੇਂ ਲਈ ਟੈਲੀਵਿਜ਼ਨ ਉਤੇ ਕੀਤੇ ਸੰਬੋਧਨ ਦੌਰਾਨ ਦੇਸ਼ ਭਰ ਵਿੱਚ ਤਿੰਨ ਮਹੀਨੇ ਲਈ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ। ਇਹ ਐਲਾਨ ‘ਪਾਮ ਸੰਡ’ ਮੌਕੇ ਘੱਟ ਗਿਣਤੀ ਕੌਪਟਿਕ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕਿਆਂ ਮਗਰੋਂ ਹੋਇਆ। ਇਨ੍ਹਾਂ ਧਮਾਕਿਆਂ ਵਿੱਚ 45 ਜਣੇ ਮਾਰੇ ਗਏ ਸਨ ਤੇ 100 ਤੋਂ ਵੱਧ ਜ਼ਖ਼ਮੀ ਹੋਏ ਸਨ। ਰਾਸ਼ਟਰਪਤੀ ਨੇ ਕੌਮੀ ਸੁਰੱਖਿਆ ਕੌਂਸਲ ਦੀ ਮੀਟਿੰਗ ਵੀ ਸੱਦੀ ਸੀ। ਪਿਛਲੇ ਮਹੀਨਿਆਂ ਵਿੱਚ ਇਹ ਕੌਂਸਲ ਦੀ ਅਜਿਹੀ ਦੂਜੀ ਮੀਟਿੰਗ ਸੀ।
ਮਿਸਰ ਸਰਕਾਰ ਨੇ ਫੌਜ ਦੇ ਵਿਸ਼ੇਸ਼ ਦਸਤਿਆਂ ਨੂੰ ਦੇਸ਼ ਭਰ ਵਿੱਚ ਅਹਿਮ ਸਰਕਾਰੀ ਟਿਕਾਣਿਆਂ ਦੀ ਸੁਰੱਖਿਆ ਲਈ ਪੁਲੀਸ ਨਾਲ ਸਹਿਯੋਗ ਕਰਨ ਵਾਸਤੇ ਕਿਹਾ। ਹੋਰ ਹਮਲਿਆਂ ਦੇ ਸ਼ੱਕ ਕਾਰਨ ਸੁਰੱਖਿਆ ਦਸਤਿਆਂ ਨੂੰ ਚੌਕਸ ਰੱਖਿਆ ਗਿਆ ਹੈ। ਟੈਂਟਾ ਤੇ ਅਲੈਗਜ਼ੈਂਡਰੀਆ ਸ਼ਹਿਰਾਂ ਵਿੱਚ ਦੋ ਗਿਰਜਾਘਰਾਂ ਉਤੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਜਥੇਬੰਦੀ ਨੇ ਲਈ ਸੀ। ਨੀਲ ਨਦੀ ਦੇ ਡੈਲਟਾ ਉਤੇ ਵਸੇ ਸ਼ਹਿਰ ਟੈਂਟਾ ਦੇ ਸੇਂਟ ਜਾਰਜ ਵਜੋਂ ਮਸ਼ਹੂਰ ਮਾਰ ਗਿਰਗਿਸ ਗਿਰਜਾਘਰ ਵਿੱਚ ਪਹਿਲੇ ਧਮਾਕੇ ਵਿੱਚ 27 ਜਣੇ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋਏ ਸਨ। ਇਸ ਤੋਂ ਕੁੱਝ ਘੰਟੇ ਬਾਅਦ ਅਲੈਗਜ਼ੈਂਡਰੀਆ ਦੇ ਸੇਂਟ ਮਾਰਕਜ਼ ਕੌਪਟਿਕ ਗਿਰਜਾਘਰ ਵਿੱਚ ਧਮਾਕਾ ਹੋਇਆ। ਗ੍ਰਹਿ ਮੰਤਰੀ ਅਹਿਮਦ ਅਮਾਦ ਮੁਤਾਬਕ ਇਸ ਆਤਮਘਾਤੀ ਹਮਲੇ ਵਿੱਚ 18 ਜਣੇ ਮਾਰੇ ਗਏ ਅਤੇ 41 ਹੋਰ ਜ਼ਖ਼ਮੀ ਹੋਏ।