ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ 23 ਤੋਂ 25 ਨਵੰਬਰ ਤੱਕ

0
468

ਸਿਆਟਲ/ਬਿਊਰੋ ਨਿਉਜ਼:
ਦੇਸ਼ ਵਿਦੇਸ਼ ‘ਚ ਵੱਸਦੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ 23 ਤੋਂ 25 ਨਵੰਬਰ ‘ਮਿੱਤਰ ਮਿਲਣੀ’ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸਿਆਟਲ ਤੋਂ ਪੁਰਾਣੇ ਵਿਦਿਆਰਥੀ ਦਯਿਆਬੀਰ ਸਿੰਘ ਪਿੰਟੂ ਬਾਠ’ ਨੇ ਦਸਿਆ ਕਿ ਪ੍ਰਦੇਸ਼ਾਂ ਤੋਂ ਪੁਰਾਣੇ ਵਿਦਿਆਰਥੀ 20 ਨਵੰਬਰ ਤੱਕ ਪਹੁੰਚ ਰਹੇ ਹਨ ਅਤੇ ਹਰਮਿੰਦਰਪਾਲ ਸਿੰਘ ਪਟਵਾਰੀ, ਮਨਮੋਹਣ ਸਿੰਘ ਮਕਾਰੋਪੁਰ, ਪ੍ਰਧਾਨ ਪ੍ਰਿਤਪਾਲ ਸਿੰਘ, ਇੰਦਰਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਕੁਰਾਲੀ ਅਤੇ ਅਮਰਜੀਤ ਸਿੰਘ ਭੱਟੀ ਲੋੜੀਂਦੇ ਕੰਮਾਂ ਵਿਚ ਜੁੱਟੇ ਹੋਏ ਹਨ। ਪਿੰਟੂ ਬਾਠ ਨੇ ਦਸਿਆ ਕਿ ਇਸ ਪ੍ਰੋਗਰਾਮ ਤਹਿਤ 23 ਨਵੰਬਰ ਨੂੰ ਵਿਸਾਲ ਖੂਨਦਾਨ ਕੈਂਪ ਅਤੇ 24 ਨਵੰਬਰ ਨੂੰ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਅੱਖਾਂ ਦਾ ਅਪਰੇਸ਼ਨ ਕਰਨ ਤੋਂ ਇਲਾਵਾ ਮੁਫ਼ਤ ਲੈਨਜ਼ ਤੇ ਐਨਕਾਂ ਦਿਤੀਆਂ ਜਾਣਗੀਆਂ।
ਗੁਰਚਰਨ ਸਿੰਘ ਢਿੱਲੋਂ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ 23 ਨਵੰਬਰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 25 ਨਵੰਬਰ ਨੂੰ ਭੋਗ ਪੈਣ ਉਪਰੰਤ ਐਨ ਆਰ ਆਈ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਹੋਣ ਤੋਂ ਇਲਾਵਾ ਸਰਬਤ ਦਾ ਭੱਲਾ ਟਰੱਸਟ ਦੇ ਮੁਖੀ ਐਸ ਪੀ ਸਿੰਘ ਉਬਰਾਏ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਮਨੁੱਖਤਾ ਤੇ ਸਮਾਜ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ