ਭਾਰਤ-ਬਰਤਾਨੀਆ ਦੇ ਸਭਿਆਚਾਰਕ ਵਰ੍ਹੇ ਤਹਿਤ ਬਕਿੰਘਮ ਪੈਲਸ ‘ਚ ਹੋਇਆ ਸਮਾਗਮ

0
374

barmigham-palace
ਮਹਾਰਾਣੀ ਐਲਿਜਾਬੈੱਥ ਨੇ ਜੇਤਲੀ, ਕਪਿਲ ਦੇਵ, ਕਮਲ ਹਸਨ, ਗੁਰਦਾਸ ਮਾਨ, ਗੁਰਿੰਦਰ ਚੱਢਾ ਨਾਲ ਕੀਤੀ ਮੁਲਾਕਾਤ
ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੇ ਸ਼ਾਹੀ ਮਹੱਲ ਬਕਿੰਘਮ ਪੈਲਸ ਵਿਚ ਵਰ੍ਹੇ 2017 ਨੂੰ ਬਰਤਾਨੀਆ ਅਤੇ ਭਾਰਤ ਦੇ ਸਭਿਆਚਾਰਕ ਸਾਲ ਵਜੋਂ ਮਨਾਉਣ ਲਈ ਕਰਵਾਏ ਗਏ ਸਮਾਰੋਹ ਦੀ ਸ਼ੁਰੂਆਤ ਹੋਈ। ਇਸ ਮੌਕੇ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜਤਲੀ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਵਾਈ. ਕੇ. ਸਿਨਹਾ, ਉਨ੍ਹਾਂ ਦੀ ਪਤਨੀ ਸਮੇਤ ਭਾਰਤ ਦੀਆਂ ਪ੍ਰਮੁੱਖ ਹਸਤੀਆਂ ਪਹੁੰਚੀਆਂ। ਮਹਾਰਾਣੀ ਐਲਿਜਾਬੈੱਥ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਨੇ ਖੁਦ ਇਸ ਮੌਕੇ ਸਮਾਗਮ ਵਿਚ ਸ਼ਾਮਲ ਹੁੰਦਿਆ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਭਾਰਤੀ ਨ੍ਰਿਤ ਨਾਲ ਹੋਈ। ਇਸ ਮੌਕੇ ਭਾਰਤ ਦੇ ਸਾਬਕਾ ਕ੍ਰਿਕਟਰ ਕਪਿਲ ਦੇਵ, ਭਾਰਤੀ ਮੂਲ ਦੀ ਬਰਤਾਨਵੀ ਮੰਤਰੀ ਪ੍ਰੀਤੀ ਪਟੇਲ, ਗੁਰਦਾਸ ਮਾਨ, ਗੁਰਿੰਦਰ ਚੱਢਾ, ਕਮਲ ਹਸਨ, ਮਿਸ ਅਲੋਕਾ ਮਿਤਰਾ ਵੀ ਸ਼ਾਮਲ ਸਨ। ਇਸ ਮੌਕ ਦੋਵੇਂ ਦੇਸ਼ਾਂ ਦੇ ਸਭਿਆਚਾਰਾਂ ਦਾ ਸੁਮੇਲ ਰਿਹਾ। ਮਹਿਮਾਨਾਂ ਨੂੰ ਭਾਰਤੀ ਪਕਵਾਨ ਵੀ ਪਰੋਸੇ ਗਏ।