ਅੰਮ੍ਰਿਤਸਰ ‘ਚ ਮੈਟਰੋ ਸੇਵਾ ‘ਤੇ ਗ੍ਰਹਿਣ  : ਪਹਿਲੇ ਹੀ ਦਿਨ ਚਾਰ ‘ਚੋਂ ਦੋ ਬੱਸਾਂ ‘ਚ ਡੀਜ਼ਲ ਮੁੱਕਾ

0
899
punjab page The normal commuters interrupt the BRTS corridor in absence to vigil in Amritsar on Dec16.photo by vishal kumar
punjab page The normal commuters interrupt the BRTS corridor in absence to vigil in Amritsar on Dec16.photo by vishal kumar

ਕੈਪਸ਼ਨ-ਡੀਜ਼ਲ ਖ਼ਤਮ ਹੋਣ ‘ਤੇ ਸੜਕ ‘ਤੇ ਖੜ੍ਹੀ ਬੀਆਰਟੀਐਸ ਯੋਜਨਾ ਦੀ ਬੱਸ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਬੀਆਰਟੀਐਸ  ਯੋਜਨਾ ਹੇਠ ਜੋਸ਼ੋ ਖਰੋਸ਼ ਨਾਲ ਸ਼ੁਰੂ ਕੀਤੀ ਮੈਟਰੋ ਬੱਸ ਸੇਵਾ ਲਈ ਚਲਾਈਆਂ ਗਈਆਂ ਚਾਰ ਬੱਸਾਂ ਵਿੱਚੋਂ ਦੋ ਬੱਸਾਂ ਡੀਜ਼ਲ ਦੀ ਕਮੀ ਕਾਰਨ ਪਹਿਲੇ ਦਿਨ ਹੀ ਬੰਦ ਹੋ ਗਈਆਂ। ਇਸ ਤੋਂ ਪਹਿਲਾਂ ਹਰੀਕੇ ਵਿੱਚ ਸ਼ੁਰੂ ਕੀਤੀ ਜਲ ਬੱਸ ਵੀ ਇਕ ਦਿਨ ਹੀ ਚੱਲੀ ਅਤੇ ਦੂਜੇ ਦਿਨ ਉਸ ਨੂੰ ਰੋਕ ਦਿੱਤਾ ਗਿਆ। ਪਹਿਲੇ ਦਿਨ ਮੈਟਰੋ ਬੱਸ ਸੇਵਾ ਵਿੱਚ ਲੋਕਾਂ  ਨੇ ਰੇਲਵੇ ਸਟੇਸ਼ਨ ਤੋਂ ਖਾਲਸਾ ਕਾਲਜ ਤਕ ਆਵਾਜਾਈ ਕੀਤੀ। ਇਹ ਅਤਿ ਆਧੁਨਿਕ ਬੱਸਾਂ ਜੀਪੀਐਸ ਨਾਲ ਲੈਸ ਹਨ। ਪਹਿਲੇ ਦਿਨ ਹੀ ਦੁਪਹਿਰ ਸਮੇਂ ਇਨ੍ਹਾਂ ਚਾਰ ਬੱਸਾਂ ਵਿੱਚੋਂ ਦੋ ਬੱਸਾਂ ਨੂੰ ਉਸ ਵੇਲੇ ਬਰੇਕ ਲੱਗ ਗਈ ਜਦੋਂ ਇਨ੍ਹਾਂ ਵਿੱਚੋਂ ਤੇਲ ਖ਼ਤਮ ਹੋ ਗਿਆ। ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ 31 ਦਸੰਬਰ ਤਕ ਸ਼ਹਿਰ ਵਾਸੀ ਇਨ੍ਹਾਂ ਬੱਸਾਂ ਵਿੱਚ ਮੁਫ਼ਤ ਆਵਾਜਾਈ ਕਰ ਸਕਦੇ ਹਨ। ਇਸ ਲਈ ਸਵੇਰ ਤੋਂ ਹੀ ਲੋਕ ਬੱਸਾਂ ਦੀ ਸਵਾਰੀ ਲਈ ਆ ਜਾ ਰਹੇ  ਸਨ। ਦੋ ਬੱਸਾਂ ਦੇ ਅਚਾਨਕ ਖੜ੍ਹੇ ਹੋ ਜਾਣ ਕਾਰਨ ਲੋਕਾਂ ਨੂੰ ਨਿਰਾਸ਼ਾ ਹੋਈ।
ਪੀਡਬਲਯੂਡੀ ਦੇ ਐਗਜ਼ੀਕਿਊਟਿਵ ਇੰਜਨੀਅਰ ਜੇਐਸ ਸੋਢੀ ਨੇ ਕਿਹਾ ਕਿ ਇਸ ਸਬੰਧੀ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ ਅਤੇ ਬੱਸ ਸੇਵਾ ਨਿਰੰਤਰ ਚੱਲੇਗੀ ਤੇ ਇਸ ਵਿੱਚ ਕੋਈ ਵਿਘਨ ਨਹੀਂ ਆਵੇਗਾ।