ਸਿੱਖ ਕਲਚਰਲ ਸੋਸਾਇਟੀ ਚੋਣਾਂ 23 ਅਕਤੂਬਰ ਨੂੰ

0
869

ਰਿਚਮੰਡਹਿਲ/ਬਿਊਰੋ ਨਿਊਜ਼ :
ਗੁਰੂ ਘਰ ਸਿੱਖ ਕਲਚਰਲ ਸੋਸਾਇਟੀ 118 ਸਟਰੀਟ 95 ਐਵਨਿਊ ਦੀਆਂ ਚੋਣਾਂ 23 ਅਕਤੂਬਰ ਨੂੰ ਰੋਆਇਲ ਪੈਲੇਸ 118 ਸਟਰੀਟ ਐਟਲਾਟਿਟਕ ਐਵਨਿਊ ‘ਤੇ 6:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਹੋ ਰਹੀਆਂ ਹਨ। ਇਸ ਸਬੰਧ ਵਿਚ ਕਈ ਮਹੀਨਿਆਂ ਤੋਂ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਜੱਜ ਨੇ ਪਿਛਲੇ ਹਫ਼ਤੇ ਫੈਸਲਾ ਸਣਾਉਂਦਿਆਂ ਸਾਰੇ ਕੇਸ ਰੱਦ ਕਰ ਦਿੱਤੇ ਸਨ। ਇਸ ਸਬੰਧੀ ਮੌਜੂਦਾ ਕਮੇਟੀ ਦੇ ਕੁਝ ਮੈਂਬਰ ਨੇ ਆਪਣੇ ਸਹਿਯੋਗੀਆਂ ਨਾਲ ਫੇਰ ਅਪੀਲ ਕੀਤੀ ਸੀ ਕਿ ਚੋਣਾਂ ਅੱਗੇ ਪਾਈਆਂ ਜਾਣ ਪਰ ਜੱਜ ਨੇ ਇਕ ਵਾਰ ਫਿਰ ਉਨ੍ਹਾਂ ਦੀਆਂ ਸਾਰੀਆਂ ਅਪੀਲਾਂ ਰੱਦ ਕਰ ਦਿੱਤੀਆਂ ਹਨ।
ਚੋਣ ਕਮੇਟੀ ਮੈਂਬਰ ਮਨਜਿੰਦਰ ਕੌਰ ਢਿੱਲੋਂ, ਹਰਿਦਰ ਸਿੰਘ, ਮੋਹਣ ਸਿੰਘ ਖਟੜ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਵਾਂਗ ਹੀ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਚੋਣ ਕਰਾਉਣ ਵਾਲੀ ਕੰਪਨੀ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਕੇ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਚੋਣਾਂ ਵਿਚ ਹਿੱਸਾ ਲੈਣ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 14 ਅਕਤੂਬਰ ਹੈ ਅਤੇ 16 ਅਕਤੂਬਰ ਨੂੰ 12:00  ਵਜੇ ਤੋਂ 8:00 ਵਜੇ ਤੱਕ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ। ਆਮ ਸੰਗਤਾਂ ਵਿਚ ਇਸ ਚੋਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਕਿਉਂਕਿ ਜੁਲਾਈ 2012 ਵਿਚ ਚੋਣ ਹੋਈ ਸੀ ਅਤੇ ਹੁਣ ਕਿਸੇ ਵੀ ਨਵੀਂ ਕਮੇਟੀ ਦੇ ਚੁਣੇ ਜਾਣ ਦਾ ਉਤਸ਼ਾਹ ਅਤੇ ਇੰਤਜ਼ਾਰ ਹੈ।