ਵਿੱਕੀ ਗੌਂਡਰ ਤੇ ਲਾਹੌਰੀਆ ਦੇ ਪਰਿਵਾਰਾਂ ਨੇ ਕਥਿੱਤ ਮੁਕਾਬਲੇ ਵਾਲੀ ਥਾਂ ਦੀ ਵੀਡੀਓ ਤਿਆਰ ਕੀਤੀ

0
191

vicky-3
ਹਿੰਦੂਮਲ ਕੋਟ (ਰਾਜਸਥਾਨ) ਵਿੱਚ ਸਥਿਤ ਢਾਣੀ ਦਾ ਉਹ ਹਿੱਸਾ ਜਿੱਥੇ ਪੁਲੀਸ ਮੁਕਾਬਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਮਲੋਟ/ਬਿਊਰੋ ਨਿਊਜ਼:
ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੁਲੀਸ ਮੁਕਾਬਲੇ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਘਟਨਾ ਵਾਲੀ ਸਥਾਨ ਦਾ ਦੌਰਾ ਕਰ ਕੇ ਵੀਡੀਓਗ੍ਰਾਫੀ ਕਰਵਾਈ ਗਈ। ਮਾਰੇ ਗਏ ਅੰਮ੍ਰਿਤਸਰ ਦੇ ਸ਼ਮਿੰਦਰ ਸਿੰਘ ਦਾ ਪਰਿਵਾਰ ਇਸ ਮੌਕੇ ਸ਼ਾਮਲ ਨਹੀਂ ਹੋਇਆ। ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਦੱਸਿਆ ਕਿ ਥਾਣਾ ਹਿੰਦੂਮਲ ਕੋਟ ਦੇ ਇੰਚਾਰਜ ਭੁਪਿੰਦਰ ਸੋਨੀ ਤੋਂ ਇਲਾਵਾ ਉਨ੍ਹਾਂ ਦੇ  ਪੰਜ ਪਰਿਵਾਰਕ ਮੈਂਬਰਾਂ, ਪ੍ਰੇਮਾ ਲਾਹੌਰੀਆ ਦੇ 3 ਪਰਿਵਾਰਕ ਮੈਂਬਰਾਂ ਅਤੇ ਇੱਕ ਫੋਟੋਗ੍ਰਾਫਰ ਸਮੇਤ ਕੁੱਲ ਨੌਂ ਵਿਅਕਤੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਪੜਤਾਲ ਕਰ ਰਹੇ ਗੰਗਾਨਗਰ ਦੇ ਐਡੀਸ਼ਨਲ ਐੱਸਪੀ ਸੁਰਿੰਦਰ ਰਾਠੌੜ ਨੂੰ ਪੱਤਰ ਰਾਹੀਂ ਘਟਨਾ ਸਥਾਨ ‘ਤੇ ਵੀਡੀਓਗ੍ਰਾਫੀ ਦੀ  ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਪਹਿਲਾਂ ਬਿਆਨ ਦਰਜ ਕਰਾਉਣ ਲਈ ਕਿਹਾ ਸੀ, ਪਰ ਪਰਿਵਾਰ ਨੇ ਪਹਿਲਾਂ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਉਪਰੰਤ ਬਿਆਨ ਲਿਖਵਾਉਣ ਲਈ ਬੇਨਤੀ ਕੀਤੀ ਸੀ। ਇਸ ਦੌਰਾਨ ਐੱਸਪੀ ਰਾਠੌੜ ਨੇ ਉਨ੍ਹਾਂ ਨਾਲ ਸਹਿਮਤ ਹੁੰਦਿਆਂ ਥਾਣਾ ਹਿੰਦੂਮਲ ਕੋਟ ਦੇ  ਇੰਚਾਰਜ ਭੁਪਿੰਦਰ ਸਿੰਘ ਸੋਨੀ ਨੂੰ ਹਦਾਇਤ ਕੀਤੀ ਅਤੇ ਉਹ ਦੋਵਾਂ ਪਰਿਵਾਰਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਦਾ ਦੌਰਾ ਕਰਾਉਣ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਘਟਨਾ ਸਥਾਨ ਤੋਂ ਲੋੜੀਂਦੇ ਸਬੂਤ ਕੈਮਰੇ ‘ਚ ਬੰਦ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜੋਧਪੁਰ ਹਾਈ ਕੋਰਟ ਵਿੱਚ ਕੇਸ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ 15 ਫਰਵਰੀ ਨੂੰ ਆਪਣੇ ਬਿਆਨ ਲਿਖਵਾਉਣਗੇ।