ਭਾਰਤ ਨੇ ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਸੂਚੀ ਨਾਕਾਰੀ, ਹੋਰ ਤਵਸੀਲ ਮੰਗੀ

0
146

tips-for-us-visa
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਮਰੀਕਾ ਵੱਲੋਂ ਭਾਰਤ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਉਥੇ ਰਹਿ ਰਹੇ 270 ਭਾਰਤੀ ਪ੍ਰਵਾਸੀਆਂ ਬਾਰੇ ਦਾਅਵਾ ਕਰਦਿਆਂ ਉਨ੍ਹਾਂ ਨੂੰ ਵਾਪਸ ਬੁਲਾਉਣ ਦੀ ਮੰਗ ਖਾਰਜ ਕਰਦਿਆਂ ਭਾਰਤ ਨੇ ਅਮਰੀਕਾ ਨੂੰ ਇਨ੍ਹਾਂ ਬਾਰੇ ਹੋਰ ਤਵਸੀਲ ਮੁਹੱਈਆ ਕਰਵਾਉਣ ਨੂੰ ਕਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਨੂੰ ਇਹ ਲਿਸਟ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੂਚੀ ਤਾਂ ਹੀ ਮਨਜ਼ੂਰ ਕੀਤੀ ਜਾਵੇਗੀ, ਜਦੋਂ ਅਸੀਂ ਜਾਣਕਾਰੀ ਦੇ ਆਧਾਰ ‘ਤੇ ਇਸ ਦੀ ਪੜਤਾਲ ਕਰ ਲਵਾਂਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਜਿਨ੍ਹਾਂ ਲੋਕਾਂ ਦੇ ਭਾਰਤੀ ਹੋਣ ਦਾ ਦਾਅਵਾ ਕਰ ਰਿਹਾ ਹੈ, ਭਾਰਤ ਉਨ੍ਹਾਂ ਨੂੰ ਉਦੋਂ ਹੀ ਐਮਰਜੈਂਸੀ ਸਰਟੀਫਿਕੇਟ ਦੇਵੇਗਾ, ਜਦੋਂ ਉਸ ਨੂੰ ਉਨ੍ਹਾਂ ਵਿਅਕਤੀਆਂ ਦੇ ਭਾਰਤੀ ਹੋਣ ਦਾ ਯਕੀਨ ਹੋ ਜਾਵੇਗਾ।