ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਗੋਲ ਦਾ ਦੌਰਾ

0
217

tanda-ranjit-singh
ਪਿੰਡ ਬਗੋਲ ਖੁਰਦ ਵਿਖੇ ਜਾਂਚ ਕਰਦੇ ਜਸਟਿਸ ਰਣਜੀਤ ਸਿੰਘ ਤੇ ਅਧਿਕਾਰੀ
ਟਾਂਡਾ/ਬਿਊਰੋ ਨਿਊਜ਼:
ਪੰਜਾਬ ‘ਚ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਟਾਂਡਾ ਦੇ ਨੇੜਲੇ ਪਿੰਡ ਬਗੋਲ ਖੁਰਦ ਦਾ ਦੌਰਾ ਕੀਤਾ। ਸੇਵਾਮੁਕਤ ਜਸਟਿਸ ਰਣਜੀਤ ਸਿੰਘ ਸੋਮਵਾਰ ਨੂੰ ਬਾਅਦ ਦੁਪਹਿਰ ਜਾਂਚ ਟੀਮ ਦੇ ਮੈਂਬਰਾਂ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਨਾਲ ਪਿੰਡ ਬਗੋਲ ਖੁਰਦ ਪੁੱਜੇ ਅਤੇ ਉਨ੍ਹਾਂ ਨੇ ਸਬੰਧਤ ਪੱਖ਼ਾਂ ਦੇ ਬਿਆਨ ਕਲਮਬਧ ਕੀਤੇ ਅਤੇ ਜਾਂਚ ਲਈ ਸਬੰਧਤ ਪੱਖਾਂ ਨੂੰ 19 ਜਨਵਰੀ ਨੂੰ ਚੰਡੀਗੜ੍ਹ ਕਮਿਸ਼ਨ ਦੇ ਦਫਤਰ ਬੁਲਾਇਆ। ਇਸ ਮੌਕੇ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਬੇਅਦਬੀ ਦੇ 122 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ‘ਚੋਂ 60 ਮਾਮਲੇ ਟਰੇਸ ਹੋ ਚੁੱਕੇ ਹਨ।