ਭਾਰਤ ਸਰਕਾਰ ਸਿੱਖਾਂ ਦੀ ਕਾਲੀ ਸੂਚੀ ਨੂੰ ਛੋਟੀ ਕਰੇ: ਢੇਸੀ

0
240

new-image
ਜਲੰਧਰ/ਬਿਊਰੋ ਨਿਊਜ਼:
ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਸ੍ਰੀ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਸਰਕਾਰ ਤੋਂ ਕਾਲੀ ਸੂਚੀ ਛਾਂਗਣ ਦੀ ਮੰਗ ਕੀਤੀ ਹੈ। ਪੰਜਾਬ ਦੇ ਦੌਰੇ ਉੱਤੇ ਆਏ ਹੋਏ ਸ੍ਰੀ ਢੇਸੀ ਨੇ ਬੀਤੇ ਦਿਨ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦੇ ਹਨ ਤੇ ਆਪਣੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਹਨ। ਸ੍ਰੀ ਢੇਸੀ ਨੇ ਕਿਹਾ ਕਿ ਸੂਚੀ ‘ਚ ਕਾਫੀ ਬੇਕਸੂਰ ਲੋਕਾਂ ਦੇ ਨਾਂ ਵੀ ਹਨ, ਜਿਨ੍ਹਾਂ ਦਾ ਕਿਸੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਭਾਰਤ ਸਰਕਾਰ ਨੂੰ ਦਰਿਆਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਸੂਚੀ ਨੂੰ ਛਾਂਗ ਕੇ ਛੋਟਾ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤਨਮਨਜੀਤ ਸਿੰਘ ਢੇਸੀ ਨੇ ਸਿੱਖ ਕੈਦੀਆਂ ਨੂੰ ਵੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਏਨੇ ਸਾਲ ਜੇਲ੍ਹਾਂ ‘ਚ ਬਿਤਾਉਣ ਵਾਲੇ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਸ ਕਰਕੇ ਜੇਲ੍ਹ ‘ਚ ਹਨ। ਉਹ ਬਜ਼ੁਰਗ ਹੋ ਚੁੱਕੇ ਹਨ, ਅਜਿਹੇ ਵਿੱਚ ਸਰਕਾਰ ਨੂੰ ਹੁਣ ਉਨ੍ਹਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੰਗਲੈਂਡ ਲਈ ਸਿੱਧੀਆਂ ਫਲਾਈਟਾਂ ਚਲਾਉਣ ਦੀ ਮੰਗ ਵੀ ਕੀਤੀ ਹੈ। ਸ੍ਰੀ ਢੇਸੀ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਸੱਜੇ ਪੱਖੀ ਵਿਚਾਰਧਾਰਾ ਵਾਲੀ ਹੈ, ਇਸ ਲਈ ਇੰਗਲੈਂਡ ‘ਚੋਂ ਪਰਵਾਸੀਆਂ ਨੂੰ ਘਟਾਉਣ ਵਾਲੀਆਂ ਨੀਤੀਆਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਜਾਲ ਨਾ ਫਸਣ ਅਤੇ ਪੂਰੀ ਪੁੱਛ-ਪੜਤਾਲ ਕਰਕੇ ਹੀ ਇੰਗਲੈਂਡ ਆਉਣ।

‘ਸਿੱਖ ਮਸਲਿਆਂ ‘ਤੇ ਕੌਮ ਦੀ ਅਵਾਜ਼ ਬਣਨ ਦਾ ਯਤਨ ਕਰਾਂਗਾ’
ਨਵੀਂ ਦਿੱਲੀ/ਸਿੱਖ ਸਿਆਸਤ ਬਿਊਰੋ:
ਇੰਗਲੈਂਡ ‘ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਮੰਗਲਵਾਰ (1 ਅਗਸਤ) ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫ਼ਤਰ ਵਿਖੇ ਪੁੱਜੇ ਢੇਸੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਲ, ਕ੍ਰਿਪਾਨ ਅਤੇ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸ. ਢੇਸੀ ਦਾ ਸਨਮਾਨ ਕਰਨ ਵਾਲਿਆਂ ‘ਚ ਬਾਦਲ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਰਾਣਾ ਅਤੇ ਭਾਜਪਾ ਆਗੂ ਆਰ.ਪੀ. ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਸ. ਢੇਸੀ ਨੇ ਕਿਹਾ ਕਿ ਬਤੌਰ ਸਿੱਖ ਉਹ ਬਰਤਾਨੀਆ, ਪੰਜਾਬ ਅਤੇ ਸਾਰੀ ਦੁਨੀਆਂ ‘ਚ ਸਿੱਖ ਮਸਲਿਆਂ ‘ਤੇ ਡੱਟ ਕੇ ਕੌਮ ਦੀ ਅਵਾਜ਼ ਬਣਨ ਦਾ ਭਰੋਸਾ ਦਿੰਦੇ ਹਨ। ਢੇਸੀ ਨੇ ਉਨ੍ਹਾਂ ਨੂੰ ਸਾਂਸਦ ਬਣਾਉਣ ‘ਚ ਸਹਿਯੋਗ ਦੇਣ ਵਾਲੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ।