ਠਾਕੁਰ ਦਲੀਪ ਸਿੰਘ ਦੀਆਂ ਆਪ ਹੁਦਰੀਆਂ ਨੂੰ ਨਾਮਧਾਰੀ ਪੰਥ ਨਾਲ ਜੋੜ ਕੇ ਨਾ ਵੇਖਿਆ ਜਾਵੇ : ਸੁਰਿੰਦਰ ਸਿੰਘ ਨਾਮਧਾਰੀ

0
336

surinder-singh-namdhari
ਸਮਰਾਲਾ/ਬਿਊਰੋ ਨਿਊਜ਼ :
ਪਿਛਲੇ ਦਿਨੀਂ ਠਾਕੁਰ ਦਲੀਪ ਸਿੰਘ ਵੱਲੋਂ ਰਹਿਤ ਮਰਿਆਦਾ ਵਿਚ ਮਨਮਤਿ ਅਨੁਸਾਰ ਕੀਤੇ ਵਾਧੇ-ਘਾਟੇ ਕਰਨ ਇਹ ਸੋਸ਼ਲ ਮੀਡੀਆ ‘ਤੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧ ਵਿਚ ਕੁਝ ਵਿਅਕਤੀ ਜਾਂ ਸੰਸਥਾਵਾਂ ਨਾਮਧਾਰੀ ਪੰਥ ਨੂੰ ਬੁਰਾ-ਭਲਾ ਆਖ ਰਹੇ ਹਨ। ਨਾਮਧਾਰੀ ਦਰਬਾਰ ਵੱਲੋਂ ਭੇਜੇ ਇਕ ਪ੍ਰੈੱਸ ਨੋਟ ਰਾਹੀਂ ਦਰਬਾਰ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਨੇ ਸਪਸ਼ਟ ਕੀਤਾ ਕਿ ਠਾਕੁਰ ਦਲੀਪ ਸਿੰਘ ਵੱਲੋਂ ਰਹਿਤ ਮਰਿਆਦਾ ਨਾਲ ਜੋ ਛੇੜਛਾੜ ਕੀਤੀ ਗਈ ਹੈ, ਉਸ ਨਾਲ ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਦਾ ਕੋਈ ਸਬੰਧ ਨਹੀਂ ਕਿਉਂਕਿ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸਤਿਗੁਰੂ ਜਗਜੀਤ ਸਿੰਘ ਵੱਲੋਂ ਠਾਕੁਰ ਦਲੀਪ ਸਿੰਘ ਨੂੰ ਨਾਮਧਾਰੀ ਪੰਥ ਤੋਂ ਛੇਕਿਆ ਹੋਇਆ ਹੈ। ਇਸ ਸਬੰਧ ਵਿਚ ਉਸ ਵੇਲੇ ਨਾਮਧਾਰੀ ਦਰਬਾਰ ਵੱਲੋਂ ਅਖਬਾਰ ਵਿਚ ਵੀ ਛਾਪਿਆ ਗਿਆ ਸੀ। ਨਾਮਧਾਰੀ ਦਰਬਾਰ ਵੱਲੋਂ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਨਾਮਧਾਰੀ ਸਿੱਖ ਪੰਥ ਦੇ ਵਰਤਮਾਨ ਗੱਦੀ ਨਸ਼ੀਨ ਸਤਿਗੁਰੂ ਉਦੈ ਸਿੰਘ ਹਨ। ਸੋਸ਼ਲ ਮੀਡੀਆ ‘ਤੇ ਕੁਝ ਲੋਕ ਠਾਕੁਰ ਦਲੀਪ ਸਿੰਘ ਨੂੰ ਨਾਮਧਾਰੀ ਮੁਖੀ ਲਿਖ ਰਹੇ ਹਨ ਜੋ ਨਿਰਅਧਾਰ ਹੈ। ਇਸ ਦੇ ਨਾਲ ਹੀ ਠਾਕੁਰ ਦਲੀਪ ਸਿੰਘ ਵੱਲੋਂ ਗੁਰਮਤਿ ਮਰਿਆਦਾ ਨਾਲ ਕੀਤੀ ਗਈ ਛੇੜ-ਛਾੜ ਤੇ ਫੁੱਟ ਪਾਊ ਕੋਝੀਆਂ ਹਰਕਤਾਂ ਦੀ ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਦਾ ਹੈ ਕਿ ਠਾਕੁਰ ਦਲੀਪ ਸਿੰਘ ਦੀਆਂ ਇਨ੍ਹਾਂ ਆਪ ਹੁਦਰੀਆਂ ਨੂੰ ਨਾਮਧਾਰੀ ਪੰਥ ਨਾਲ ਜੋੜ ਕੇ ਨਾ ਵੇਖਿਆ ਜਾਵੇ।