ਦਿੱਲੀ ਦੇ ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਉਮੀਦਵਾਰ

0
332

sirsa
ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਦੀ ਜ਼ਿਮਨੀ ਚੋਣ ਲਈ ਅਕਾਲੀ-ਭਾਜਪਾ ਗਠਜੋੜ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਉਮੀਦਵਾਰ ਐਲਾਨਿਆ ਹੈ ਤੇ ਉਨ੍ਹਾਂ ਪਰਚਾ ਭਰ ਦਿੱਤਾ ਹੈ। ਸ੍ਰੀ ਸਿਰਸਾ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਜਰਨੈਲ ਸਿੰਘ (ਸਾਬਕਾ ਪੱਤਰਕਾਰ) ਨੇ ਹਰਾ ਦਿੱਤਾ ਸੀ ਪਰ ਜਰਨੈਲ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨ ਕਰ ਕੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਸਿਰਸਾ ਦਾ ਮੁਕਾਬਲਾ ‘ਆਪ’ ਉਮੀਦਵਾਰ ਹਰਜੀਤ ਸਿੰਘ ਤੇ ਕਾਂਗਰਸ ਦੀ ਮੀਨਾਕਸ਼ੀ ਚੰਦੇਲਾ ਨਾਲ ਹੋਵੇਗਾ।