ਸਿਮਰਨਜੀਤ ਸਿੰਘ ਮਾਨ ਬਰਨਾਲਾ ਤੋਂ ਲੜਨਗੇ ਚੋਣ

0
431

simranjit-singh-mann
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਪੰਥਕ ਫਰੰਟ ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲਈ 15 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਜਥੇਬੰਦੀਆ ਨਾਲ ਮਿਲ ਕੇ ਚੋਣ ਲੜਨ ਵਾਲੇ ਦਲਿਤ ਕ੍ਰਾਂਤੀ ਦਲ ਦੇ ਤਿੰਨ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ।
ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਸਿਮਰਨਜੀਤ ਸਿੰਘ ਮਾਨ ਬਰਨਾਲਾ (ਜਨਰਲ) ਅਤੇ ਅਮਰਗੜ੍ਹ (ਸੰਗਰੂਰ ਜਨਰਲ) ਤੋਂ, ਮਾਸਟਰ ਕਰਨੈਲ ਸਿੰਘ ਨਾਰੀਕੇ ਦੇ ਕਵਰਿੰਗ ਉਮੀਦਵਾਰ ਵੀ ਹੋਣਗੇ। ਦਲਿਤ ਕਮੇਟੀ ਦਲ ਦੇ ਪ੍ਰਧਾਨ ਲਾਲ ਸਿੰਘ ਸੁਲਹਾਨੀ (ਫਿਰੋਜ਼ਪੁਰ ਰਾਖਵਾਂ), ਰਣਜੀਤ ਸਿੰਘ ਸੰਤੋਖਗੜ੍ਹ (ਰੋਪੜ), ਪਰਮਿੰਦਰ ਸਿੰਘ ਚੀਮਾ (ਜਲੰਧਰ ) ਮਾਸਟਰ ਨਿਰਮਲ ਸਿੰਘ ਬਲੀਨਾ (ਆਦਮਪੁਰ ਰਾਖਵਾਂ), ਜਗੀਰ ਸਿੰਘ ਫਤਿਹਪੁਰ (ਸਨੌਰ), ਲਖਵੀਰ ਸਿੰਘ ਸ਼ੌਂਟੀ (ਅਮਲੋਹ), ਹਰਭਜਨ ਸਿੰਘ (ਆਨੰਦਪੁਰ ਸਾਹਿਬ), ਬੂਟਾ ਸਿੰਘ ਰਣਸਹੇਕੇ (ਬਾਘਾ ਪੁਰਾਣਾ), ਸਹਿਬਾਜ਼ ਸਿੰਘ ਡਸਕਾ (ਸੁਨਾਮ), ਪਰਮਜੀਤ ਸਿੰਘ ਸੇਖੋਂ (ਭਦੌੜ), ਕੁਲਦੀਪ ਸਿੰਘ (ਨਿਹਾਲ ਸਿੰਘ ਵਾਲਾ, ਮੋਗਾ ਰਾਖਵਾਂ), ਅਮਰੀਕ ਸਿੰਘ ਨੰਗਲ (ਅਜਨਾਲਾ, ਅੰਮ੍ਰਿਤਸਰ) ਅਤੇ ਮੱਖਣ ਸਿੰਘ ਸਾਵਣਾ (ਫ਼ਾਜ਼ਿਲਕਾ) ਤੋਂ ਉਮੀਦਵਾਰ ਹੋਣਗੇ।  ਸ੍ਰੀ ਮਾਨ ਨੇ ਕਿਹਾ ਕਿ ਹੁਣ ਤੱਕ 55 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲਿਤ ਕ੍ਰਾਂਤੀ ਦਲ ਪੰਥਕ ਜਥੇਬੰਦੀਆਂ ਦੀ ਵਿਚਾਰਧਾਰਾ ਨਾਲ ਸਹਿਮਤ ਹੈ, ਇਸ ਲਈ ਮਿਲ ਕੇ ਚੋਣ ਲੜ ਰਿਹਾ ਹੈ। ਦਲਿਤ ਕ੍ਰਾਂਤੀ ਦਲ ਦੇ ਕੌਮੀ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਦਲਿਤਾਂ ‘ਤੇ ਆਰ.ਐਸ.ਐਸ. ਜ਼ੁਲਮ ਕਰ ਰਹੀ ਹੈ ਅਤੇ ਭਾਜਪਾ, ਕਾਂਗਰਸ ਰਾਖਵਾਂਕਰਨ ਦੇ ਵਿਰੁੱਧ ਹਨ।