ਬੇਅੰਤ ਸਿੰਘ ਕਤਲ ਮਾਮਲੇ ‘ਚ ਆਖ਼ਰੀ ਗਵਾਹ ਜਲਦ ਪੇਸ਼ ਕਰਨ ਲਈ ਸੀ.ਬੀ.ਆਈ. ਨੂੰ ਨਿਰਦੇਸ਼

0
545

sikh-political-prisoner-bhai-jagtar-singh-tara
ਚੰਡੀਗੜ•/ਬਿਊਰੋ ਨਿਊਜ਼ :
ਭਾਈ ਜਗਤਾਰ ਸਿੰਘ ਤਾਰਾ ਖ਼ਿਲਾਫ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮੁਕੱਦਮੇ ਵਿਚ ਬੁੜੈਲ ਜੇਲ• ਅੰਦਰ ਲਗਾਈ ਗਈ ਵਿਸ਼ੇਸ਼ ਅਦਾਲਤ ਵਿਚ ਸੀ.ਬੀ.ਆਈ. ਦੇ ਇੰਸਪੈਕਟਰ ਏ.ਪੀ ਚੰਦਾ ਦੇ ਬਿਆਨ ਦਰਜ ਹੋਏ। ਵਧੀਕ ਜ਼ਿਲ•ਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਬਿਆਨ ਦਿੰਦੇ ਹੋਏ ਇੰਸਪੈਕਟਰ ਨੇ ਕਿਹਾ ਕਿ ਉਸ ਨੂੰ ਅਸਿਸਟੈਂਟ ਜਾਂਚ ਅਧਿਕਾਰੀ ਵਜੋਂ 5 ਸਤੰਬਰ 1995 ਨੂੰ ਤਾਇਨਾਤ ਕੀਤਾ ਗਿਆ ਸੀ। ਉਨ•ਾਂ ਦਾ ਕੰਮ ਮੁੱਖ ਜਾਂਚ ਅਧਿਕਾਰੀ ਆਰ.ਐਸ. ਪੂਨੀਆ ਦੀ ਜਾਂਚ ਵਿਚ ਸਹਾਇਤਾ ਕਰਨਾ ਸੀ। ਉਨ•ਾਂ ਦੱਸਿਆ ਕਿ ਉਹ ਇੰਸਪੈਕਟਰ ਓਮ ਪ੍ਰਕਾਸ਼ ਨਾਲ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਤੇ ਭਰਾ ਚਮਕੌਰ ਸਿੰਘ ਨੂੰ ਭਾਈ ਦਿਲਾਵਰ ਸਿੰਘ ਦੇ ਸਰੀਰ ਦੇ ਹਿੱਸਿਆਂ ਦੀ ਪਛਾਣ ਕਰਨ ਲਈ ਪੀ.ਜੀ.ਆਈ. ਲੈ ਕੇ ਆਏ ਸਨ। ਦੋਵਾਂ ਨੇ ਉਸ ਸਮੇਂ ਪਛਾਣ ਕੀਤੀ ਸੀ, ਜਿਸ ਦੇ ਬਾਅਦ ਪੁਸ਼ਟੀ ਕਰਨ ਸਬੰਧੀ ਮੀਮੋ ਬਣਾ ਕੇ ਮੁੱਖ ਜਾਂਚ ਅਧਿਕਾਰੀ ਆਰ.ਐਸ. ਪੁਨੀਆ ਨੂੰ ਸੌਂਪ ਦਿੱਤੀ ਗਈ ਸੀ। ਅਦਾਲਤ ਨੇ ਸੀ.ਬੀ.ਆਈ. ਨੂੰ ਨਿਰਦੇਸ਼ ਦਿੱਤੇ ਕੇ ਮਾਮਲੇ ਵਿਚ ਆਖ਼ਰੀ ਗਵਾਹ ਡੀ.ਐਨ.ਏ. ਮਾਹਰ ਹੈਦਰਾਬਾਦ ਦੇ ਡਾ. ਲਾਲਜੀਤ ਦੀ ਗਵਾਹੀ ਲਈ ਉਨ•ਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ 20 ਅਗਸਤ ਤੱਕ ਡਾ. ਲਾਲਜੀਤ ਦੇ ਅਦਾਲਤ ਵਿਚ ਪੇਸ਼ ਹੋਣ ਸਬੰਧੀ ਸੀ.ਬੀ.ਆਈ. ਸਟੇਟਸ ਰਿਪੋਰਟ ਪੇਸ਼ ਕਰੇ, ਜਿਸ ਵਿਚ ਦੱਸਿਆ ਜਾਵੇ ਕਿ ਡਾ. ਲਾਲਜੀਤ ਖ਼ੁਦ ਅਦਾਲਤ ਵਿਚ ਆ ਸਕਦੇ ਹਨ ਜਾਂ ਫਿਰ ਵੀਡੀਓ ਕਾਨਫ਼ਰੰਸ ਰਾਹੀ ਪੇਸ਼ ਹੋ ਸਕਦੇ ਹਨ। ਮਾਮਲੇ ਦੀ ਅਗਲੀ ਸੁਣਵਾਈ 24 ਅਗਸਤ ਨੂੰ ਹੋਵੇਗੀ। ਸੀ.ਬੀ.ਆਈ. ਵੱਲੋਂ ਵਕੀਲ ਐਸ.ਕੇ ਸਕਸੈਨਾ ਪੇਸ਼ ਹੋਏ ਜਦਕਿ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਸਿਮਰਨਜੀਤ ਸਿੰਘ ਪੇਸ਼ ਹੋਏ।