ਸਲਵਿੰਦਰ ਸਿੰਘ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ

0
187

salwinder-singh

ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ
ਗੁਰਦਾਸਪੁਰ/ਬਿਊਰੋ ਨਿਊਜ਼ :
ਪਠਾਨਕੋਟ ਏਅਰਬੇਸ ਉੱਤੇ ਦਹਿਸ਼ਤੀ ਹਮਲੇ ਦੌਰਾਨ ਸੁਰਖੀਆਂ ਵਿੱਚ ਰਹੇ  ਐੱਸ.ਪੀ. ਸਲਵਿੰਦਰ ਸਿੰਘ ਵੱਲੋਂ ਜਬਰ-ਜਨਾਹ ਦੇ ਇੱਕ ਮਾਮਲੇ ਵਿੱਚ ਗੁਰਦਾਸਪੁਰ ਦੀ ਸੀਜੇਐੱਮ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਉੱਤੇ ਕੇਂਦਰੀ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੀਤਾ ਭਵਨ ਰੋਡ (ਗੁਰਦਾਸਪੁਰ) ਵਾਸੀ ਰਜਨੀਸ਼ ਕੁਮਾਰ ਖ਼ਿਲਾਫ਼ ਥਾਣਾ ਧਾਰੀਵਾਲ ਵਿੱਚ 2 ਮਾਰਚ 2014 ਨੂੰ ਕੇਸ ਦਰਜ ਹੋਇਆ ਸੀ। ਮੁਲਜ਼ਮ ਦੀ ਪਤਨੀ ਰਿਤੂ ਬਾਲਾ ਨੇ ਆਪਣੇ ਪਤੀ ਨੂੰ ਬੇਕਸੂਰ ਦੱਸਦਿਆਂ ਐਸਐਸਪੀ ਗੁਰਦਾਸਪੁਰ ਨੂੰ ਪੱਤਰ ਸੌਂਪ ਕੇ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਐਸਐਸਪੀ ਵੱਲੋਂ ਮਾਮਲੇ ਦੀ ਜਾਂਚ ਦਾ ਕੰਮ ਤਤਕਾਲੀ ਐਸਪੀ (ਐਚ) ਸਲਵਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਜਨੀਸ਼ ਕੁਮਾਰ ਨੇ ਹੀ ਮੁੱਖ ਮੰਤਰੀ ਨੂੰ ਦਰਖਾਸਤ ਦੇ ਕੇ ਐਸਪੀ ਸਲਵਿੰਦਰ ਸਿੰਘ ਉੱਤੇ ਜਾਂਚ ਹੱਕ ਵਿੱਚ ਕਰਨ ਲਈ ਉਸ ਦੀ ਪਤਨੀ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਇਲਾਵਾ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਗੰਭੀਰ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਐਸਪੀ (ਐਚ) ਪਠਾਨਕੋਟ ਗੁਰਨੀਤ ਸਿੰਘ ਦੀ ਜਾਂਚ ਰਿਪੋਰਟ ਦੇ ਆਧਾਰ ਉੱਤੇ ਐਸਪੀ ਸਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।