ਨਾਮੀ ਗੁੰਡੇ ਨੇ ਘਰ ‘ਚ ਵੜ ਕੇ ਕੀਤੀ ਦਲਿਤ ਔਰਤ ਦੀ ਬੇਪਤੀ

0
308

rape-victim
ਤਰਨ ਤਾਰਨ/ਬਿਊਰੋ ਨਿਊਜ:
ਕਸਬਾ ਫਤਿਹਬਾਦ ਵਿਖੇ ਨਾਮੀ ਗੈਂਗਸਟਰ ਇਕਬਾਲ ਸਿੰਘ ਅਫਰੀਦੀ ਨੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਨਾਲ ਲੈ ਕੇ ਇਥੇ ਗੁੰਡਾਗਰਦੀ ਦਿਖਾਉਂਦਿਆਂ ਇਕ ਦਲਿਤ ਔਰਤ ਦੇ ਘਰ ਜਾ ਕੇ ਉਸ ਦੀ ਬੇਪੱਤੀ ਕੀਤੀ। ਗੈਂਗਸਟਰ ਤੇ ਉਸ ਦੇ ਸਾਥੀਆਂ ਨੇ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਨਿਰਵਸਤਰ ਕਰ ਦਿੱਤਾ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਦਫ਼ਾ 452, 323, 354-ਬੀ, 506, 34 ਫ਼ੌਜਦਾਰੀ ਤੇ 25, 54, 59 ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ ਪਰ ਹਾਲੇ ਕਿਸੇ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਹੋਈ।
ਗ਼ੌਰਤਲਬ ਹੈ ਕਿ 35 ਸਾਲਾ ਇਕਬਾਲ ਸਿੰਘ ਅਫਰੀਦੀ ਅਪਰਾਧ ਦੀ ਦੁਨੀਆਂ ਦਾ ਪੁਰਾਣਾ ਨਾਂ ਹੈ, ਜਿਸ ਨੇ ਕਰੀਬ 16 ਸਾਲ ਪਹਿਲਾਂ ਹੀ ਗੈਂਗ ਬਣਾ ਕੇ ਇਲਾਕੇ ਅੰਦਰ  ਲੁੱਟਾਂ-ਖੋਹਾਂ ਸ਼ੁਰੂ ਕਰ ਦਿੱਤੀਆਂ ਸਨਗ਼ ਗੋਇੰਦਵਾਲ ਸਾਹਿਬ ਦੇ ਡੀਐਸਪੀ ਸਤਪਾਲ ਸਿੰਘ ਨੇ ਦੱਸਿਆ ਕਿ ਅਫਰੀਦੀ ਖਿਲਾਫ਼ ਕਤਲਾਂ ਤੇ ਲੁੱਟਾਂ-ਖੋਹਾਂ ਆਦਿ  ਦੇ ਕਰੀਬ 23 ਕੇਸ ਦਰਜ ਸਨਗ਼ ਦਲਿਤ ਔਰਤ ਦੇ ਬੇਪੱਤੀ ਕਰਨ ਦੇ ਦੋਸ਼ ਵਿੱਚ ਨਾਮਜ਼ਦ ਅਫਰੀਦੀ ਦੇ ਸਾਥੀਆਂ ਦੀ ਪਛਾਣ ਗੁਰਭੇਜ ਸਿੰਘ ਭੇਜਾ, ਚੰਨਾ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ।
ਪੀੜਤ ਔਰਤ ਸੰਦੀਪ ਕੌਰ ਦੇ ਪਤੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੀ ਗਲੀ ਵੱਲ ਆਪਣੇ ਘਰ ਦਾ ਦਰਵਾਜ਼ਾ ਕੱਢਣ ਦੀ ਯੋਜਨਾ ਬਣਾ ਸਨ ਕਿ ਚਾਰੇ ਹਮਲਾਵਰ ਉਨ੍ਹਾਂ ਦੇ ਘਰ ਆ ਗਏਗ਼ ਉਨ੍ਹਾਂ ਪਹਿਲਾਂ ਬਲਕਾਰ ਸਿੰਘ ‘ਤੇ ਹਮਲਾ ਕੀਤਾ ਅਤੇ ਜਿਉਂ ਹੀ ਉਸ ਦੀ ਪਤਨੀ ਬਚਾਅ ਲਈ ਅੱਗੇ ਆਈ ਤਾਂ ਮੁਲਜ਼ਮਾਂ ਨੇ ਉਸ ਨੂੰ ਆਪਣੇ ਰੋਹ ਦਾ ਸ਼ਿਕਾਰ ਬਣਾਇਆਗ਼ ਅਫਰੀਦੀ ਨੇ ਪੀੜਤ ਪਰਿਵਾਰ ਨੂੰ ਆਪਣੇ ਪਿਸਤੌਲ ਨਾਲ ਗੋਲੀਆਂ ਮਾਰ ਦੇਣ ਦੀ ਧਮਕੀ ਵੀ ਦਿੱਤੀਗ਼ ਦੱਸਿਆ ਜਾਂਦਾ ਹੈ ਕਿ ਅਫਰੀਦੀ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਕਥਿਤ ਹਮਾਇਤੀ ਹੈ, ਜਿਸ ਨੇ ਸਿੱਕੀ ਦੀ ਚੋਣ ਵਿਚ ਸਰਗਰਮ ਭੂਮਿਕਾ ਨਿਭਾਈ ਕੀਤੀ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਪ੍ਰੈੱਸ ਬਿਆਨ ਜਾਰੀ ਕਰ ਕੇ ਸਿੱਕੀ ਨੂੰ ਮੰਤਰੀ ਬਣਾਉਣ ਦੀ ਮੰਗ ਵੀ ਕੀਤੀ ਸੀ।