ਰਾਜਸਥਾਨ ਜੇਲ ‘ਚ ਬੰਦ ਜੁਝਾਰੂ ਸਿੰਘ ਹਰਨੇਕ ਸਿੰਘ ਭੱਪ ਨੂੰ ਪੰਜਾਬ ਲਿਆਉਣ ਦੀ ਮੰਗ

0
22

dal-khalsa

ਅੰਮ੍ਰਿਤਸਰ/ਬਿਊਰੋ ਨਿਊਜ਼ :

ਪਿਛਲੇ ਲਗਪਗ 13 ਸਾਲਾਂ ਤੋਂ ਰਾਜਸਥਾਨ ਦੀ ਜੇਲ• ਵਿਚ ਬੰਦ ਜੁਝਾਰੂ ਸਿੰਘ ਹਰਨੇਕ ਸਿੰਘ ਭੱਪ ਨੂੰ ਪੰਜਾਬ ਦੀ ਜੇਲ• ਵਿਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਦਲ ਖਾਲਸਾ ਵੱਲੋਂ ਇਹ ਮੰਗ ਕਰਦਿਆਂ ਸਰਬਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੁਟਾਹਰੀ, ਥਾਣਾ ਡੇਹਲੋਂ ਜ਼ਿਲ•ਾ ਲੁਧਿਆਣਾ, ਜੋ ਅਗਵਾ ਦੇ ਇਕ ਮਾਮਲੇ ਤਹਿਤ 2004 ਤੋਂ ਰਾਜਸਥਾਨ ਦੀ ਕੇਂਦਰੀ ਜੇਲ• ਜੈਪੁਰ ਵਿਚ ਨਜ਼ਰਬੰਦ ਸੀ, ਨੂੰ ਇਸ ਮਾਮਲੇ ਵਿਚ ਬੀਤੇ ਅਕਤੂਬਰ ਮਹੀਨੇ ਰਾਜਸਥਾਨ ਅਦਾਲਤ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਉਨ•ਾਂ ਆਖਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਬਜ਼ੁਰਗ ਤੇ ਬਿਮਾਰ ਹੈ।ਉਨ•ਾਂ ਵਾਸਤੇ ਇਸ ਉਮਰ ਵਿਚ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਜੈਪੁਰ ਜਾਣਾ ਔਖਾ ਹੈ।ਉਨ•ਾਂ ਵਲੋਂ ਇਸ ਸਬੰਧ ਵਿਚ ਪੰਜਾਬ ਸਰਕਾਰ ਨੂੰ ਚਾਰਾਜੋਈ ਕਰਨ ਦੀ ਅਪੀਲ ਕੀਤੀ ਗਈ ਹੈ।
ਉਨ•ਾਂ ਅੱਗੇ ਦੱਸਿਆ ਕਿ ਹਰਨੇਕ ਸਿੰਘ ਨੂੰ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਅਗਵਾ ਮਾਮਲੇ ਵਿਚ ਰਾਜਸਥਾਨ ਅਦਾਲਤ ਵਲੋਂ 14 ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿਚੋਂ ਲਗਪਗ ਉਹ 13 ਸਾਲ ਦੀ ਸਜ਼ਾ ਪਹਿਲਾਂ ਹੀ ਕੱਟ ਚੁੱਕਾ ਹੈ।
ਉਨ•ਾਂ ਆਖਿਆ ਕਿ ਅਗੇਤੀ ਰਿਹਾਈ ਵਾਸਤੇ ਇਹ ਕੇਸ ਢੁਕਵਾਂ ਕੇਸ ਹੈ ਪਰ ਰਾਜਸਥਾਨ ਸਰਕਾਰ ਜੇਲ• ਤਬਦੀਲੀ ‘ਚ ਬੇਲੋੜੇ ਅੜਿੱਕੇ ਖੜ•ੇ ਕਰ ਰਹੀ ਹੈ ਜਦਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਹਾਮੀ ਭਰੀ ਜਾ ਚੁੱਕੀ ਹੈ। ਉਨ•ਾਂ ਰਾਜਸਥਾਨ ਸਰਕਾਰ ਨੂੰ ਜੇਲ• ਤਬਦੀਲੀ ਦੀ ਸਿਫਾਰਸ਼ ਨੂੰ ਪ੍ਰਵਾਨ ਕਰਲ ਦੀ ਅਪੀਲ ਕੀਤੀ ਹੈ।