ਪੰਜਾਬ ਪੁਲੀਸ ਵਲੋਂ ਗਵਾਲੀਅਰ ਤੋਂ 3 ‘ਖਾੜਕੂ’ ਗ੍ਰਿਫਤਾਰ ਕਰਨ ਦਾ ਦਾਅਵਾ

0
436

punjab-police
ਕੈਪਸ਼ਨ : ਪੁਲੀਸ ਵਲੋਂ ਗ੍ਰਿਫਤਾਰ ਕੀਤੇ ਬਲਕਾਰ ਸਿੰਘ, ਬਲਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਉਰਫ਼ ਛੋਟੂ ਰਾਵਤ।
ਗਵਾਲੀਅਰ/ ਸਿੱਖ ਸਿਆਸਤ ਬਿਊਰੋ:
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਤੇ ਮੱਧ ਪ੍ਰਦੇਸ਼ ਦੀ ਏਥ ਟੀਥ ਐਸ਼ ਟੀਮ ਵੱਲੋਂ ਬੁੱਧਵਾਰ ਦੀ ਰਾਤ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ 3 ਖਾੜਕੂਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਮੁਤਾਬਕ ਪੰਜਾਬ ਨਾਲ ਸਬੰਧ ਰੱਖਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਤ 3 ਖਾੜਕੂਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਤਿੰਨਾਂ ਖਾੜਕੂਆਂ ਨੂੰ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਅਤੇ ਚੀਨੌਰ ਥਾਣੇ ਦੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲੀਸ ਮੁਤਾਬਕ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਇਨ੍ਹਾਂ ਦੀ ਭਾਲ ਸੀ। ਪੁਲੀਸ ਮੁਤਾਬਕ ਇਹ ਤਿੰਨੋਂ ਬੰਦੇ ਪੰਜਾਬ ਵਿਚ ਖ਼ਾਲਿਸਤਾਨ ਹਮਾਇਤੀਆਂ ਨੂੰ ਹਥਿਆਰਾਂ ਮੁਹੱਈਆ ਕਰਵਾਉਂਦੇ ਸਨ। ਗ੍ਰਿਫਤਾਰ ਕੀਤੇ ਗਏ ਸਿੱਖਾਂ ਦੀ ਪਹਿਚਾਣ ਬਲਕਾਰ ਸਿੰਘ (45 ਸਾਲ), ਸਤਿੰਦਰ ਸਿੰਘ ਉਰਫ਼ ਛੋਟੂ ਰਾਵਤ (26 ਸਾਲ) ਅਤੇ ਬਲਵਿੰਦਰ ਸਿੰਘ (22 ਸਾਲ) ਵਜੋਂ ਹੋਈ ਹੈ।
ਪੁਲੀਸ ਨੇ ਬਲਕਾਰ ਸਿੰਘ ਨੂੰ ਚੀਨੌਰ ਥਾਣੇ ਅਧੀਨ ਪਿੰਡ ਰਰੂਆ ਤੋਂ ਅਤੇ ਬਲਵਿੰਦਰ ਸਿੰਘ ਨੂੰ ਡਬਰਾ ਥਾਣੇ ਅਧੀਨ ਪਿੰਡ ਸਾਲਵਈ ਤੋਂ, ਜਦਕਿ ਸਤਿੰਦਰ ਸਿੰਘ ਨੂੰ ਥਾਟੀਪੁਰ ਥਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਨ੍ਹਾਂ ਤਿੰਨਾਂ ‘ਤੇ ਥਾਣਾ ਰਮਦਾਸ (ਅੰਮ੍ਰਿਤਸਰ) ਵਿਚ ਖ਼ਾਲਿਸਤਾਨੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦਾ ਮੁਕੱਦਮਾ ਦਰਜ ਹੈ।