ਫਗਵਾਡ਼ਾ ਗੋਲੀ ਕਾਂਡ : ਹਿੰਦੂ ਆਗੂਆਂ ਦੇ ਰਿਵਾਲਵਰਾਂ ਤੋਂ ਹੀ ਚੱਲੀਆਂ ਸਨ ਗੋਲੀਆਂ

0
112

phagwara-clash
ਫਗਵਾਡ਼ਾ/ਬਿਊਰੋ ਨਿਊਜ਼ :
ਫਗਵਾਡ਼ਾ ਵਿੱਚ 13 ਅਪਰੈਲ ਨੂੰ ਵਾਪਰੇ ਗੋਲੀ ਕਾਂਡ ਦੇ ਮਾਮਲੇ ਵਿੱਚ ਫੌਰੈਂਸਿਕ ਲੈਬਾਰਟਰੀ, ਚੰਡੀਗਡ਼੍ਹ ਨੇ ਪੁਸ਼ਟੀ ਕੀਤੀ ਹੈ ਕਿ ਹਿੰਸਕ ਝਡ਼ਪ ਦੌਰਾਨ ਚਲਾਈਆਂ ਗੋਲੀਆਂ ਗ੍ਰਿਫ਼ਤਾਰ ਕੀਤੇ 4 ਹਿੰਦੂ ਆਗੂਆਂ ਦੇ ਲਾਇਸੈਂਸੀ ਰਿਵਾਲਵਰਾਂ ਤੋਂ ਹੀ ਚੱਲੀਆਂ ਸਨ।
ਇਸ ਗੋਲੀ ਕਾਂਡ ਵਿੱਚ ਦਲਿਤ ਨੌਜਵਾਨ ਜਸਵੰਤ ਉਰਫ਼ ਬੌਬੀ ਅਤੇ ਕੁਲਵਿੰਦਰ ਜ਼ਖ਼ਮੀ ਹੋਏ ਸਨ, ਜਦੋਂਕਿ ਬੌਬੀ 29 ਅਪਰੈਲ ਨੂੰ ਡੀਐਮਸੀ, ਲੁਧਿਆਣਾ ਵਿੱਚ ਦਮ ਤੋਡ਼ ਗਿਆ ਸੀ। ਇਸ ਸਬੰਧੀ ਆਈ.ਜੀ. ਪੁਲੀਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਐੱਸਪੀ ਹੈਡਕੁਆਰਟਰ ਜਗਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਬੌਬੀ ਦੀ ਮੌਤ ਕਿਸ ਦੀ ਰਿਵਾਲਵਰ ਦੀ ਗੋਲੀ ਨਾਲ ਹੋਈ ਹੈ।
ਇਸ ਦੌਰਾਨ ਪੁਲੀਸ ਨੇ ਇਸ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤੇ 6 ਹਿੰਦੂ ਆਗੂਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਿੰਦੂ ਆਗੂਆਂ ਦੇ ਚਾਰ ਰਿਵਾਲਵਰ ਕਬਜ਼ੇ ਵਿੱਚ ਲੈ ਲਏ ਸਨ ਤੇ ਲੈਬਾਰਟਰੀ ਭੇਜ ਦਿੱਤੇ ਸਨ। ਇਸੇ ਦੌਰਾਨ ਪੁਲੀਸ ਨੇ 6 ਦਲਿਤ ਨੌਜਵਾਨਾਂ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਹੇਠ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ।