ਮਿਰਚਾਂ ਵਾਲੇ ਗੋਲੇ, ਪੈਲੇਟ ਗੰਨਜ਼ ਕੀ ਸਿਰਫ਼ ਕਸ਼ਮੀਰੀਆਂ ਵਾਸਤੇ : ਉਮਰ ਅਬਦੁੱਲਾ

0
333

omar-abdullah_701
ਸ੍ਰੀਨਗਰ/ਬਿਊਰੋ ਨਿਊਜ਼ :
ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਹਰਿਆਣਾ ਦੇ ਕੁੱਝ ਹਿੱਸਿਆਂ ਵਿਚ ਹਿੰਸਾ ਫੈਲਾਅ ਰਹੀ ਭੀੜ ਖ਼ਿਲਾਫ਼ ਸੁਰੱਖਿਆ ਬਲਾਂ ਦੀ ਕਾਰਵਾਈ ‘ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਉਠਾਏ ਹਨ।
ਡੇਰਾ ਪ੍ਰੇਮੀਆਂ ਵੱਲੋਂ ਹਿੰਸਾ ਕੀਤੇ ਜਾਣ ਬਾਅਦ ਉਮਰ ਨੇ ਟਵੀਟ ਕੀਤਾ, ‘ਮਿਰਚਾਂ ਵਾਲੇ ਗੋਲੇ? ਪੈਲੇਟ ਗੰਨਜ਼? ਕੀ ਸੁਰੱਖਿਆ ਬਲਾਂ ਨੇ ਇਹ ਸਭ ਕੇਵਲ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਵਾਸਤੇ ਹੀ ਰੱਖੇ ਹਨ?’ ਪ੍ਰਭਾਵਤ ਇਲਾਕਿਆਂ ਬਾਰੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਦੇ ਬਿਆਨਾਂ ‘ਤੇ ਹੈਰਾਨੀ ਜ਼ਾਹਰ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ, ‘ਇਸ ਤਰ੍ਹਾਂ ਲੱਗਦਾ ਹੈ ਕਿ ਹਿੰਸਾ ਬਾਰੇ ਆਈਆਂ ਵੀਡੀਓਜ਼ ਮਹਿਜ਼ ਫ਼ਰਜ਼ੀ ਖ਼ਬਰਾਂ ਹਨ। ਸਾਰਾ ਕੁੱਝ ਇਨ੍ਹਾਂ ਅਫ਼ਸਰਾਂ ਦੇ ਕੰਟਰੋਲ ਹੇਠ ਹੈ। ਚੈਨਲ ਦੀ ਓਬੀ ਵੈਨ ਆਪਣੇ ਆਪ ਨੁਕਸਾਨੀ ਗਈ ਲੱਗਦੀ ਹੈ!’