ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ਕਰਨ ਬਾਰੇ ਕਾਨੂੰਨੀ ਪਰਖ ਹੋਵੇਗੀ

0
459

Punjab pageFormer M P Amritsar Navjot Singh Sidhu

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਟੀਵੀ ਸ਼ੋਅ ਕਾਰਨ ‘ਹਿੱਤਾਂ ਦੇ ਟਕਰਾਅ’ ਸਬੰਧੀ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸ੍ਰੀ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੇ ਮੁੱਦੇ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਕਾਨੂੰਨੀ ਰਾਇ ਲੈਣ ਲਈ ਇਹ ਮਾਮਲਾ ਪੰਜਾਬ ਦੇ ਐਡਵੋਕੇਟ ਜਨਰਲ ਕੋਲ ਭੇਜਣਗੇ। ਇਕ ਖ਼ਬਰ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੇ ਸ੍ਰੀ ਸਿੱਧੂ ਨਾਲ ਵਧੀਆ ਰਿਸ਼ਤੇ ਹਨ, ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਟੀਵੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੀ ਕਾਨੂੰਨੀ ਨਿਰਖ-ਪਰਖ ਕੀਤੀ ਜਾਵੇਗੀ। ਉਂਜ ਸ੍ਰੀ ਸਿੱਧੂ ਦਾ ਮਾਮਲਾ ਐਡਵੋਕੇਟ ਜਨਰਲ ਕੋਲ ਭੇਜਣ ਨਾਲ ਵੀ ਸਰਕਾਰ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਇਸ ਨਾਲ ਹੋਰ ਮੰਤਰੀਆਂ ਦੇ ਕਰੋੜਾਂ ਰੁਪਿਆਂ ਦੇ ਨਿੱਜੀ ਕਾਰੋਬਾਰ ਸਬੰਧੀ ਵੀ ਸਵਾਲ ਉਠਣਗੇ।