ਦੁਬਈ ਜੇਲ੍ਹ ‘ਚ ਮਰੇ ਪੰਜਾਬੀ ਨੌਜਵਾਨ ਦੀ ਦੇਹ ਪਿੰਡ ਭੰਬੋਈ ਪੁੱਜੀ

0
386
Sarbat Da Bhalla Trust president SP Singh Oberoi (center) and  kins  received   the dead body of Punjabi youth who had died due to heart attack in Dubai  at Amritsar Airport on Friday photo The Tribune
ਕੈਪਸ਼ਨ-ਰਾਜਾਸਾਂਸੀ ਵਿੱਚ ਦੇਹ ਨੂੰ ਲੈ ਕੇ ਆਉਣ ਮੌਕੇ ਡਾ. ਐਸਪੀ ਸਿੰਘ ਓਬਰਾਏ ਦੇ ਨਾਲ ਮ੍ਰਿਤਕ ਅਮਰਜੀਤ ਸਿੰਘ ਦੇ ਰਿਸ਼ਤੇਦਾਰ ਤੇ ਹੋਰ।  

ਅੰਮ੍ਰਿਤਸਰ/ਬਿਊਰੋ ਨਿਊਜ਼ :
ਕਤਲ ਕੇਸ ਵਿਚ ਦੁਬਈ ਦੀ ਜੇਲ੍ਹ ਵਿਚ ਬੰਦ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨ ਅਮਰਜੀਤ ਸਿੰਘ ਦੀ ਦੇਹ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀਸਿੰਘ ਓਬਰਾਏ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲੈ ਕੇ ਪੁੱਜੇ।
ਇਸ ਮੌਕੇ ਹਵਾਈ ਅੱਡੇ ‘ਤੇ ਮ੍ਰਿਤਕ ਦੇ ਚਾਚਾ ਗੁਰਚਰਨ ਸਿੰਘ ਵਾਸੀ ਪਿੰਡ ਭੰਬੋਈ, ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਅਮਰਜੀਤ ਸਿੰਘ 2006 ਵਿੱਚ ਦੁਬਈ ਗਿਆ ਸੀ ਪਰ 2009 ਵਿਚ ਉੱਥੇ ਹੋਏ ਇੱਕ ਕਤਲ ਦੇ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 3 ਮਈ ਨੂੰ ਉਸ ਦੀ ਜੇਲ੍ਹ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਲਾਸ਼ ਵਾਪਸ ਲਿਆਉਣ ਲਈ ਜੱਦੋ-ਜਹਿਦ ਕਰਦੇ ਰਹੇ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ। ਅੰਤ ਉਨ੍ਹਾਂ ਦਾ ਸੰਪਰਕ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਨਾਲ ਹੋਇਆ, ਜੋ ਆਪਣੇ ਖਰਚੇ ‘ਤੇ ਸਾਰੇ ਦਸਤਾਵੇਜ਼ ਮੁਕੰਮਲ ਕਰਕੇ ਖ਼ੁਦ ਮ੍ਰਿਤਕ ਦੇਹ ਲੈ ਕੇ ਅੰਮ੍ਰਿਤਸਰ ਆਏ। ਅਮਰਜੀਤ ਸਿੰਘ 28 ਵਰ੍ਹਿਆਂ ਦਾ ਨੌਜਵਾਨ ਸੀ।
ਡਾ. ਓਬਰਾਏ ਨੇ ਦੱਸਿਆ ਕਿ ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ 43 ਲੋਕਾਂ ਦੀਆਂ ਦੇਹਾਂ ਵਾਰਸਾਂ ਕੋਲ ਪਹੁੰਚਾਈਆਂ ਜਾ ਚੁੱਕੀਆਂ ਹਨ। ਇਸ ਉਪਰੰਤ ਉਹ ਟਰੱਸਟ ਦੇ ਹੋਰ ਮੈਂਬਰਾਂ ਨਾਲ ਮ੍ਰਿਤਕ ਦੇ ਪਿੰਡ ਭੰਬੋਈ ਵਿਖੇ ਉਸ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ।