ਮਾਂ ਬੋਲੀ ਦੇ ਹੱਕ ‘ਚ ਮੰਗ ਪੱਤਰ ਦੇਣ ਗਏ ਪੰਜਾਬੀ ਪ੍ਰੇਮੀਆਂ ਨੂੰ ਪਏ ਧੱਕੇ

0
584

maan-boli
ਕੈਪਸ਼ਨ-ਡੀ.ਸੀ. ਨੂੰ ਮੰਗ ਪੱਤਰ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ।
ਜਲੰਧਰ/ਬਿਊਰੋ ਨਿਊਜ਼ :
ਕੇਂਦਰੀ ਪ੍ਰਸ਼ਾਸਤ ਚੰਡੀਗੜ• ਰਾਜ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਮੰਗ ਪੱਤਰ ਦੇਣ ਜਾ ਰਹੇ ਪੰਜਾਬੀ ਪ੍ਰੇਮੀਆਂ ਨੂੰ ਇਥੋਂ ਦੇ ਡੀ.ਸੀ. ਦਫਤਰ ਅੰਦਰ ਵੜਨ ਨਹੀਂ ਦਿੱਤਾ ਤੇ ਉਨ•ਾਂ ਨੂੰ ਧੱਕੇ ਮਾਰੇ ਗਏ। ਚੰਡੀਗੜ• ਵਿਚ ਅੰਗਰੇਜ਼ੀ ਲਾਗੂ ਕੀਤੇ ਜਾਣ ਵਿਰੁੱਧ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਂ ‘ਤੇ ਲਿਖਿਆ ਮੰਗ ਪੱਤਰ ਦੇਣ ਲਈ ਜਦੋਂ ਪੰਜਾਬੀ ਨਾਲ ਪਿਆਰ ਕਰਨ ਵਾਲੇ ਵੱਖ-ਵੱਖ ਰਾਜਨੀਤਕ ਜਥੇਬੰਦੀਆਂ ਦੇ ਆਗੂ ਡੀ.ਸੀ. ਦਫਤਰ ਅੰਦਰ ਦਾਖਲ ਹੋਣ ਲੱਗੇ ਤਾਂ ਪੁਲੀਸ ਨੇ ਉਨ•ਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਤੇ ਉਥੇ ਹੀ ਉਨ•ਾਂ ਹੀ ਖਿੱਚ-ਧੂਹ ਕੀਤੀ। ਹਾਲਾਂਕਿ ਡੀ.ਸੀ. ਦਫਤਰ ਵਿਚ ਲੱਗਾ ਕੈਂਚੀ ਗੇਟ ਆਮ ਤੌਰ ‘ਤੇ ਖੁੱਲ•ਾ ਰਹਿੰਦਾ ਹੈ ਤੇ ਜਦੋਂ ਪੰਜਾਬੀ ਪ੍ਰੇਮੀ ਆਪਣੇ ਮਾਂ ਬੋਲੀ ਦੇ ਹੱਕ ਲਈ ਮੰਗ ਪੱਤਰ ਦੇਣ ਲਈ ਅੰਦਰ ਜਾਣ ਲੱਗੇ ਤਾਂ ਪੁਲੀਸ ਵਾਲਿਆਂ ਨੇ ਉਨ•ਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਤੇ ਗੇਟ ਨੂੰ ਲਗਾਉਣ ਦਾ ਯਤਨ ਕੀਤਾ ਤੇ ਮੰਗ ਪੱਤਰ ਦੇਣ ਵਾਲਿਆਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਆਪਣੇ ਹੀ ਦਫਤਰਾਂ ਵਿਚ ਧੱਕੇ ਪੈਣ ਤੋਂ ਖਫ਼ਾ ਹੋਏ ਕਾਰਕੁਨਾਂ ਨੇ ਉਥੇ ਹੀ ਧਰਨਾ ਲਾ ਦਿੱਤਾ। ਇਸ ਮੌਕੇ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬੀ ਪ੍ਰੇਮੀ ਡੀ.ਸੀ. ਨੂੰ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਸਨ। ਵਿਚਾਰ ਚਰਚਾ ਕਰਨ ਤੋਂ ਬਾਅਦ ਜਦੋਂ ਮੰਗ ਪੱਤਰ ਦੇਣ ਜਾਣ ਲਈ ਦਫਤਰ ਵੱਲ ਵਧੇ ਤਾਂ ਗੇਟ ‘ਤੇ ਖੜ•ੇ ਪੁਲੀਸ ਵਾਲਿਆਂ ਨੇ ਕੈਂਚੀ ਗੇਟ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਪੰਜਾਬੀ ਪ੍ਰੇਮੀਆਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ।
ਇਸ ਇਕੱਠ ਵਿਚ ਪੰਜਾਬੀ ਜਾਗ੍ਰਿਤੀ ਮੰਚ, ਸਿੱਖ ਤਾਲਮੇਲ ਕਮੇਟੀ, ਭਾਜਪਾ, ਆਮ ਆਦਮੀ ਪਾਰਟੀ ਅਤੇ ਵਿਦਿਅਕ ਅਦਾਰਿਆਂ ਦੇ ਪ੍ਰੋਫੈਸਰ, ਪੰਜਾਬੀ ਗਾਇਕ ਤੇ ਹੋਰ ਲੋਕ ਇਕੱਠੇ ਹੋਏ ਸਨ। ਇਸ ਇਕੱਠ ਵਿਚ ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਭਾਜਪਾ ਦੇ ਬੁਲਾਰੇ ਰਕੇਸ਼ ਸ਼ਾਂਤੀਦੂਤ, ਅਮਰਜੀਤ ਸਿੰਘ ਅਮਰੀ, ਆਮ ਆਦਮੀ ਪਾਰਟੀ ਦੇ ਆਤਮ ਪ੍ਰਕਾਸ਼ ਸਿੰਘ ਬਬਲੂ, ਪ੍ਰੋਫੈਸਰ ਸਰਿਤਾ ਤਿਵਾੜੀ, ਪ੍ਰੋਫੈਸਰ ਕੁਲਬੀਰ ਸਿੰਘ, ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਗੁਰਮੀਤ ਸਿੰਘ ਵੀ ਹਾਜ਼ਰ ਸਨ।
ਇਨ•ਾਂ ਸਾਰਿਆਂ ਨੇ ਇਸ ਗੱਲ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਪੁਲੀਸ ਨੇ ਜੋ ਵਤੀਰਾ ਸ਼ਹਿਰ ਦੇ ਸਤਿਕਾਰਤ ਲੋਕਾਂ ਨਾਲ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਹ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਕਿਸੇ ਖਾਸ ਜਥੇਬੰਦੀ ਦਾ ਰੋਸ ਮਾਰਚ ਨਹੀਂ ਸੀ ਸਗੋਂ ਇਹ ਸਮੁੱਚੇ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਸਨ। ਪੰਜਾਬੀ ਪ੍ਰੇਮੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਂ ਲਿਖਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਦਿੱਤਾ ਤੇ ਇਹ ਮੰਗ ਕੀਤੀ ਕਿ ਚੰਡੀਗੜ• ਵਿਚ ਅੰਗਰੇਜ਼ੀ ਦੀ ਥਾਂ ਪੰਜਾਬੀ ਨੂੰ ਲਾਗੂ ਕੀਤਾ ਜਾਵੇ।