ਦਰਬਾਰ ਸਾਹਿਬ ਬਾਰੇ ਫਿਲਮ ਬਣਾ ਰਹੇ ਸਵਿਟਜ਼ਰਲੈਂਡ ਵਾਸੀ ਲਿਵਤਾਰ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ

0
407

pic-livtar-singh-waraich-making-film-on-darbar-sahib-1
ਕੈਪਸ਼ਨ : ਲਿਵਤਾਰ ਸਿੰਘ ਵੜੈਚ ਦਾ ਸਨਮਾਨ ਕਾਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ

ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਸਵਿਟਜ਼ਰਲੈਂਡ ਵਿਚ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਹੇ ਲਿਵਤਾਰ ਸਿੰਘ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਲਿਵਤਾਰ ਸਿੰਘ ਵੜੈਚ ਸਿੱਖੀ ਦੇ ਮਹਾਨ ਅਸੂਲਾਂ ਨੂੰ ਦਰਸਾਉਂਦੀ ਛੋਟੀ ਫਿਲਮ ਬਣਾ ਰਹੇ ਹਨ। ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪੁੱਜੇ ਜਿੱਥੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਮਨ ਅੰਦਰ ਅਜਿਹੀ ਖਿੱਚ ਪੈਦਾ ਹੋਈ ਕਿ ਉਹ ਮਹਾਨ ਤੇ ਵਿਲੱਖਣ ਧਰਮ ਅਤੇ ਸਿੱਖ ਵਿਰਸੇ ਨੂੰ ਹੋਰ ਜਾਨਣ ਲਈ ਅੰਮ੍ਰਿਤਸਰ ਪੁੱਜੇ। ਆਪਣੇ ਮਹਾਨ ਸੱਭਿਆਚਾਰ ਨਾਲ ਪੈਦਾ ਹੋਈ ਤਾਂਘ ਸਵਿਟਜ਼ਰਲੈਂਡ ਦੇ ਜੰਮਪਲ ਵੜੈਚ ਨੂੰ ਇਥੇ ਲੈ ਆਈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਲਿਵਤਾਰ ਸਿੰਘ ਵੜੈਚ ਅਤੇ ਸਤਬੀਰ ਸਿੰਘ ਵੜੈਚ ਨੂੰ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਸ਼ਾਹਬਾਜ ਸਿੰਘ ਇੰਚਾਰਜ ਅਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਵੀ ਹਾਜ਼ਰ ਸਨ।