ਪੈਸੇ ਲੁੱਟਣ ਦੀ ਨੀਅਤ ਨਾਲ ਔਰਤ ਸਮੇਤ ਤਿੰਨ ਦਾ ਕਤਲ

0
98

File photo children who were killed by their kin in Kishore Nagar Ludhiana File photo   With nikhil story

ਲੁਧਿਆਣਾ/ਬਿਊਰੋ ਨਿਊਜ਼ :

ਸਨਅਤੀ ਸ਼ਹਿਰ ਲੁਧਿਆਣਾ ਵਿਚ 40 ਹਜ਼ਾਰ ਰੁਪਏ ਖ਼ਾਤਰ ਨੌਜਵਾਨ ਨੇ ਇਕ ਬਿਰਧ ਔਰਤ ਤੇ ਦੋ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਔਰਤ ਨਾਲ ਉਸ ਦੇ ਦੋਹਤਾ ਦੋਹਤੀ ਰਹਿੰਦੇ ਸਨ, ਜਿਨ੍ਹਾਂ ਨੂੰ ਮੁਲਜ਼ਮ ਨੇ ਹਥੌੜੇ ਮਾਰ ਕੇ ਮਾਰ ਦਿਤਾ ਤੇ ਔਰਤ ਕੋਲ ਰੱਖੇ 40 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵੀ ਕੋਈ ਹੋਰ ਨਹੀਂ ਸੀ, ਬਲਕਿ ਬਿਰਧ ਔਰਤ ਦੇ ਮਾਮੇ ਦਾ ਹੀ ਮੁੰਡਾ ਸੀ। ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਹੀ ਦੋਵੇਂ ਬੱਚੇ ਸਕੂਲ ਤੋਂ ਘਰ ਪਰਤੇ ਸਨ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਰ ਦੇ ਬਾਹਰ ਤਾਲਾ ਲਗਾ ਕੇ ਫ਼ਰਾਰ ਹੋ ਗਿਆ। ਵਾਰਦਾਤ ਦਾ ਪਤਾ ਉਸ ਵੇਲੇ ਲੱਗਾ ਜਦੋਂ ਮ੍ਰਿਤਕ ਔਰਤ ਦਾ ਪਤੀ ਆਪਣੇ ਕੰਮ ਤੋਂ ਘਰ ਪਰਤਿਆ, ਘਰ ਦੇ ਬਾਹਰ ਤਾਲਾ ਲੱਗਾ ਦੇਖ ਉਸ ਨੂੰ ਸ਼ੱਕ ਹੋਇਆ ਤੇ ਵਿਹੜੇ ਵਿਚ ਫੈਲੇ ਖੂਨ ਨੇ ਉਸ ਦੇ ਹੋਸ਼ ਉਡਾ ਦਿੱਤੇ। ਉਹ ਕਿਸੇ ਤਰ੍ਹਾਂ ਅੰਦਰ ਵੜਿਆ ਤੇ ਦੇਖਿਆ ਕਿ ਉਸ ਦੀ ਪਤਨੀ ਤੇ ਉਸ ਦੇ ਦੋਹਤੇ ਦੋਹਤੀ ਦੀਆਂ ਲਾਸ਼ਾਂ ਥੱਲੇ ਪਈਆਂ ਸਨ। ਮ੍ਰਿਤਕ ਔਰਤ ਦੀ ਪਛਾਣ ਕਿਸ਼ੋਰ ਨਗਰ ਗਲੀ ਨੰਬਰ 7 ਵਾਸੀ ਗੁਰਵਿੰਦਰ ਕੌਰ (57 ਸਾਲ), ਉਸ ਦੇ ਦੋਹਤੇ ਹਿਪਿਕ (7 ਸਾਲ) ਤੇ ਦੋਹਤੀ ਮਨਦੀਪ ਕੌਰ (8 ਸਾਲ) ਵਜੋਂ ਹੋਈ ਹੈ। ਪੁਲੀਸ ਨੇ ਫਿਲਹਾਲ ਮ੍ਰਿਤਕਾ ਦੇ ਪਤੀ ਦਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮੁਲਜ਼ਮ ਰਾਜਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।