ਲਾਹੌਰ ਵਿਮੈੱਨ ਕਾਲਜ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਚੇਅਰ ਸਥਾਪਤ ਕੀਤੀ

0
287

lahore-women-chair-rana-ikbal
ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਦਾ ਸਨਮਾਨ ਕਰਦੇ ਹੋਏ ਲਹਿੰਦੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਮੁਹੰਮਦ ਇਕਬਾਲ।
ਪਟਿਆਲਾ/ਬਿਊਰੋ ਨਿਊਜ਼
ਲਾਹੌਰ ਕਾਲਜ ਫਾਰ ਵਿਮੈੱਨ ਯੂਨੀਵਰਸਿਟੀ ਵਿੱਚ ਹੋਈ ਪਹਿਲੀ ਪੰਜਾਬੀ ਕਾਨਫ਼ਰੰਸ ਵਿੱਚ ਗੁਰੂ ਨਾਨਕ ਚੇਅਰ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਤੇ ਖੋਜਾਰਥੀ ਵੀ ਹਾਜ਼ਰ ਰਹੇ।
ਲਾਹੌਰ ਦੀ ਯੂਨੀਵਰਸਿਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਮਿਲੇ ਸੱਦਾ ਪੱਤਰ ਵਿੱਚ ਡੀਪੀਡੀ ਵਿਭਾਗ ਤੋਂ ਡਾ. ਜਸਬੀਰ ਕੌਰ ਤੇ ਡਾ. ਧਨਵੰਤ ਕੌਰ, ਡਿਸਟੈਂਸ ਐਜੂਕੇਸ਼ਨ ਵਿਭਾਗ ਤੋਂ ਡਾ. ਗੁਰਪ੍ਰੀਤ ਕੌਰ ਤੇ ਸੰਗੀਤ ਵਿਭਾਗ ਦੀ ਖੋਜਾਰਥੀ ਗੁਰਸਿਮਰਨ ਕੌਰ ਨੇ ਭਾਗ ਲਿਆ।
ਲਾਹੌਰ ਵਿਮੈੱਨ ਯੂਨੀਵਰਸਿਟੀ ਤੋਂ ਪਰਤੀ ਡਾ. ਜਸਬੀਰ ਕੌਰ ਨੇ ਕਿਹਾ ਕਿ ਵਿਸ਼ਵ ਭਰ ‘ਚੋਂ ਆਏ ਪੰਜਾਬੀ ਵਿਦਵਾਨਾਂ ਨੇ ਇਸ ਕਾਨਫ਼ਰੰਸ ਵਿੱਚ ਔਰਤਾਂ ਦੀ ਸਥਿਤੀ ਬਾਰੇ ਪਰਚੇ ਪੜ੍ਹੇ, ਜਿਸ ਵਿੱਚ ਪਾਕਿਸਤਾਨੀ ਔਰਤਾਂ ਦੇ ਦੁਖਾਂਤ ਦੀ ਗੱਲ ਕੀਤੀ ਗਈ। ਇਸ ਮੌਕੇ ਪਾਕਿਸਤਾਨ ਵਿੱਚ ਵਾਪਰੇ ਤੇਜ਼ਾਬ ਕਾਂਡਾਂ ਅਤੇ ਤੀਹਰੇ ਤਲਾਕ ‘ਤੇ ਚਰਚਾ ਹੋਈ। ਲਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ ਮੁਹੰਮਦ ਇਕਬਾਲ, ਸਿੱਖਿਆ ਮੰਤਰੀ ਸਈਦ ਰਜ਼ਾ ਅਲੀ ਗਿਲਾਨੀ ਤੇ ਸੰਸਦ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਤੇ ਵਿਦਵਾਨਾਂ ਦਾ ਸਨਮਾਨ ਕੀਤਾ।