ਸਿਆਟਲ ਦੇ ਬਾਬਾ ਬੋਹੜ ਭਾਗ ਸਿੰਘ ਖੇਲਾ ਦਾ ਦੇਹਾਂਤ

0
271

khea-singh
ਸਿਆਟਲ/ਬਿਊਰੋ ਨਿਊਜ਼ :
ਪੰਜਾਬੀ ਭਾਈਚਾਰੇ ਦੀ ਹਰਮਨ ਪਿਆਰੀ ਸ਼ਖ਼ਸੀਅਤ ਅਤੇ ਸਿਆਟਲ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਭਾਗ ਸਿੰਘ ਖੇਲਾ (90) ਵਿਛੋੜਾ ਦੇ ਗਏ ਹਨ, ਜਿਸ ਕਾਰਨ ਸਿਆਟਲ ਵਿਚ ਮਾਤਮ ਛਾ ਗਿਆ। ਸੰਨ 1948 ਵਿਚ ਬਤੌਰ ਵਿਦਿਆਰਥੀ ਤੇ ਇੰਜਨੀਅਰਿੰਗ ਕਰਕੇ 1960 ਤੋਂ ਲਗਾਤਾਰ ਬੋਇੰਗ ਵਿਚ ਬਤੌਰ ਇੰਜੀਨੀਅਰ ਕੰਮ ਕਰਕੇ ਵਿਲੱਖਣ ਨਾਂਅ ਕਮਾਇਆ ਤੇ ਵਧ-ਚੜ੍ਹ ਕੇ ਪੰਜਾਬੀ ਭਾਈਚਾਰੇ ਦੀ ਸੇਵਾ ਕੀਤੀ। ਸਭ ਤੋਂ ਪਹਿਲਾਂ ਘਰ ਵਿਚ ਬਿਓਰੀਅਨ ਗੁਰਦੁਆਰਾ ਖੋਲ੍ਹਿਆ ਤੇ ਬਾਅਦ ਵਿਚ ਜ਼ਮੀਨ ਖਰੀਦ ਕੇ ਗੁਰਦੁਆਰਾ ਸਿੰਘ ਸਭਾ ਰੈਨਟਨ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਟਰੱਸਟ ਦੇ ਚੇਅਰਮੈਨ ਭਾਗ ਸਿੰਘ ਖੇਲਾ ਬਹੁਤ ਮਿੱਠ ਬੋਲੜੇ, ਨੇਕ ਇਨਸਾਨ ਤੇ ਮਿਹਨਤੀ ਸਨ, ਜਿਨ੍ਹਾਂ ਬੜੀ ਸਾਧਾਰਨ ਜ਼ਿੰਦਗੀ ਗੁਜ਼ਾਰੀ ਤੇ ਸਾਂਝੇ ਕੰਮਾਂ ਵਿਚ ਅੱਗੇ ਲੱਗ ਕੇ ਸੇਵਾ ਕੀਤੀ। ਸਿਆਟਲ ਨਿਵਾਸੀ ਹਮੇਸ਼ਾ ਭਾਗ ਸਿੰਘ ਖੇਲਾ ਨੂੰ ਯਾਦ ਕਰਦੇ ਰਹਿਣਗੇ। ਭਾਗ ਸਿੰਘ ਖੇਲਾ ਦਾ ਸਸਕਾਰ ਸਨਿਚਰਵਾਰ 30 ਸਤੰਬਰ ਨੂੰ ਕੈਂਟ ਵਿਚ 1.30 ਤੋਂ 3.00 ਵਜੇ ਤੱਕ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੱਚਾ ਮਾਰਗ ਸਿਆਟਲ ਵਿਚ 4 ਵਜੇ ਹੋਵੇਗੀ।