ਪੰਜਾਬ ਦੇ ਮੁੱਖ ਮੰਤਰੀ ਨੇ ਜੋਧਪੁਰ ਜੇਲ• ਦੇ ਬੰਦੀ ਸਿੰਘਾਂ ਨੂੰ ਮੁਆਵਜ਼ਾ ਵੰਡਿਆ

0
207

jodhpur-news

ਚੰਡੀਗੜ•/ਬਿਊਰੋ ਨਿਊਜ਼ :

ਜੋਧਪੁਰ ਦੀ ਜੇਲ• ‘ਚ ਨਜ਼ਰਬੰਦ ਰਹੇ 40 ਸਿੰਘਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ। ਪੰਜਾਬ ਭਵਨ ਵਿਖੇ ਰੱਖੇ ਇਕ ਪ੍ਰੋਗਰਾਮ ਦੌਰਾਨ ਬੰਦੀ ਸਿੰਘਾਂ ਤੇ ਉਨ•ਾਂ ਦੇ ਪਰਿਵਾਰਾਂ ਨੂੰ 6 ਫ਼ੀਸਦੀ ਵਿਆਜ ਸਮੇਤ ਸਵਾ 5-5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਅਦਾਲਤ ਵਲੋਂ ਦਿੱਤੇ ਗਏ ਫ਼ੈਸਲੇ ਦੇ ਅਨੁਸਾਰ ਜੋਧਪੁਰ ਦੇ 40 ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਬਰਾਬਰ ਬਾਕੀ 325 ਹੋਰ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ ਦੇਣਾ ਬਣਦਾ ਹੈ ਅਤੇ ਸਰਕਾਰ ਇਸ ਸਬੰਧ ‘ਚ ਕੇਂਦਰ ਸਰਕਾਰ ਨੂੰ ਵੀ ਮਨਾਉਣ ਦਾ ਯਤਨ ਕਰੇਗੀ। ਸਰਕਾਰ ਵਲੋਂ ਤਕਸੀਮ ਕੀਤੇ ਗਏ ਚੈੱਕਾਂ ਦੀ ਕੁੱਲ ਰਾਸ਼ੀ 2 ਕਰੋੜ 16 ਲੱਖ ਦੇ ਕਰੀਬ ਬਣਦੀ ਹੈ।
ਜ਼ਿਕਰਯੋਗ ਹੈ ਕਿ 1984 ‘ਚ ਸਾਕਾ ਨੀਲਾ ਤਾਰਾ ਦੇ ਸਬੰਧ ‘ਚ ਕੁੱਲ 365 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੋਧਪੁਰ ਦੀ ਜੇਲ• ‘ਚ ਨਜ਼ਰਬੰਦ ਕਰ ਦਿੱਤਾ ਸੀ ਜਿੱਥੋਂ ਇਨ•ਾਂ ਨੂੰ 1986 ‘ਚ ਰਿਹਾਅ ਕੀਤਾ ਗਿਆਾ। ਉਸ ਸਮੇਂ ਤੋਂ ਹੁਣ ਤੱਕ ਤਕਰੀਬਨ 100 ਬੰਦੀ ਸਿੰਘਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ•ਾਂ ‘ਚੋਂ 40 ਵਿਅਕਤੀ ਅਦਾਲਤ ਚਲੇ ਗਏ ਸਨ ਅਤੇ ਸੱਤ ਹੋਰ ਨਜ਼ਰਬੰਦਾਂ ਦੀ ਇਸ ਸਮੇਂ ਦੌਰਾਨ ਮੌਤ ਹੋ ਗਈ।
ਇਸ ਮੌਕੇ ਜੋਧਪੁਰ ਬੰਦੀਆਂ ਦੀ ਤਰਫ਼ੋਂ ਬੋਲਦਿਆਂ ਸ. ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ 40 ਨਜ਼ਰਬੰਦਾਂ ਨੇ ਕੇਸ ਕਰ ਕੇ ਮੁਆਵਜ਼ਾ ਲਿਆ ਹੈ ਜਦਕਿ ਮੁਆਵਜ਼ੇ ਦਾ ਹੱਕ ਸਾਰੇ ਹੀ ਸਿੰਘਾਂ ਦਾ ਬਣਦਾ ਹੈ । ਕਿਸੇ ਕਾਰਨ ਜਿਨ•ਾਂ ਸਿੰਘਾਂ ਨੇ ਕੇਸ ਨਹੀਂ ਵੀ ਕੀਤੇ ਉਨ•ਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ । 1984 ‘ਚ ਨਜ਼ਰਬੰਦ ਪੱਟੀ ਦੇ ਕਾਂਗਰਸੀ ਵਿਧਾਇਕ ਸ. ਹਰਮਿੰਦਰ ਸਿੰਘ ਨੇ ਇਸ ਮੌਕੇ ਨਜ਼ਰਬੰਦਾਂ ਦੀ ਬਾਂਹ ਫੜਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।  ਇਸ ਮੌਕੇ ਕੈਬਨਿਟ ਮੰਤਰੀਆਂ ‘ਚ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਤੇ ਹੋਰ ਪਾਰਟੀ ਆਗੂ ਮੌਜੂਦ ਸਨ।