ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ

0
128

jagtar-s-hawara

 

 

 

 

ਮੋਗਾ/ਬਿਊਰੋ ਨਿਊਜ਼ :

ਮੋਗਾ ਅਦਾਲਤ ਵਿਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਜਗਦੀਪ ਸੂਦ ਦੀ ਅਦਾਲਤ ‘ਚ ਭਾਈ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ‘ਚੋਂ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਹੋਈ। ਥਾਣਾ ਬੱਧਨੀ ਕਲਾਂ ਵਿਚ ਪੁਲਿਸ ਚੌਕੀ ਲੋਪੋ ਦੇ ਇੰਚਾਰਜ ਜਸਵੀਰ ਸਿੰਘ ਦੇ ਬਿਆਨਾਂ ‘ਤੇ ਆਧਾਰਿਤ ਅਣਪਛਾਤਿਆਂ ‘ਤੇ ਪੁਲਿਸ ਵਲੋਂ ਧਾਰਾ 307, 323 ਅਸਲਾ ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।  ਉਸੇ ਮਾਮਲੇ ਨੂੰ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਮੋਗਾ ਅਦਾਲਤ ਵਿਚ ਪੇਸ਼ੀ ਕੀਤੀ ਗਈ ਜਿਸ ਦੀ ਅਦਾਲਤ ਨੇ ਅਗਲੀ ਤਾਰੀਕ 16 ਜੁਲਾਈ 2018 ਨਿਸ਼ਚਿਤ ਕਰ ਦਿੱਤੀ ਹੈ।