ਪੂਹਲੇ ਪਾਪੀ ਨੂੰ ਸੋਧਾ ਲਾਉਣ ਵਾਲਾ ਯੋਧਾ ਹਰਚੰਦ ਸਿੰਘ ਰਿਹਾਅ

0
49

harchand-singh-poohla_case
ਬਠਿੰਡਾ/ਬਿਊਰੋ ਨਿਊਜ਼ : ਸਿੱਖ ਸੰਘਰਸ਼ ਦੇ ਦੌਰਾਨ ਸਰਕਾਰੀ ਸ਼ਹਿ ਉੱਤੇ ਜੁਲਮ ਦੀ ਅੱਤ ਕਰਨ ਵਾਲੇ ਭਿਆਨਕ ਦਰਿੰਦੇ ਝੂਠੇ ਨਿਹੰਗ ਅਜੀਤ ਪੂਹਲੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੇਲ੍ਹ ਅੰਦਰ ਸੋਧਾ ਲਾਉਣ ਵਾਲੇ ਭਾਈ ਹਰਚੰਦ ਸਿੰਘ ਰਿਹਾਅ ਹੋ ਗਏ ਹਨ।
ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਨੌਜਵਾਨ ਕਾਰਕੁੰਨ ਲੱਖਾ ਸਿਧਾਣਾ ਅਤੇ ਇਸ ਕਾਰਜ ਵਿਚ ਭਾਈ ਹਰਚੰਦ ਸਿੰਘ ਦੇ ਸਾਥੀ ਰਹੇ ਨਵਤੇਜ ਸਿੰਘ ਗੱਗੂ ਨੇ ਪਹੁੰਚ ਕੇ ਭਾਈ ਹਰਚੰਦ ਸਿੰਘ ਦਾ ਭਰਵਾਂ ਸਵਾਗਤ ਕੀਤਾ।
ਭਾਈ ਹਰਚੰਦ ਸਿੰਘ ਅਤੇ ਨਵਤੇਜ ਸਿੰਘ ਨੇ ਅੰਮ੍ਰਿਤਸਰ ਜੇਲ੍ਹ ਵਿਚ ਪਾਪੀ ਅਜੀਤ ਪੂਹਲੇ ਉੱਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਸੀ ਇਸ ਮਗਰੋਂ ਕਈ ਦਿਨ ਹਸਪਤਾਲ ਭਰਤੀ ਰਹਿਣ ਮਗਰੋਂ ਪੂਹਲਾ ਮਰ ਗਿਆ।
ਜ਼ਿਕਰਯੋਗ ਹੈ ਕਿ ਝੂਠੇ ਨਿਹੰਗ ਪਾਪੀ ਪੂਹਲੇ ਨੇ ਪੰਜਾਬ ਵਿਚ ਜੁਝਾਰੂ ਦੌਰ ਦੌਰਾਨ ਸੁਮੇਧ ਸੈਣੀ ਅਤੇ ਹੋਰਨਾਂ ਸਰਕਾਰੀ ਅਫਸਰਾਂ ਦੀ ਸ਼ਹਿ ਉੱਤੇ ਕਈ ਅਣਮਨੁੱਖੀ ਜ਼ੁਲਮ ਦੀਆਂ ਵਾਰਦਾਤਾਂ ਕੀਤੀਆਂ ਜਿਹਨਾਂ ਵਿਚ ਇੱਕ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਕੋਹ-ਕੋਹ ਕੇ ਸ਼ਹੀਦ ਕਰਨ ਦੀ ਹੈ।