ਆਕਾਸ਼ਵਾਣੀ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫਐਮ ਰੇਡੀਓ ‘ਦੇਸ ਪੰਜਾਬ’ ਦਾ ਆਗਾਜ਼

0
47

des_punjab_redio

ਅੰਮ੍ਰਿਤਸਰ/ਬਿਊਰੋ ਨਿਊਜ਼ :

ਸਰਹੱਦ ‘ਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਭਾਰਤ ਹੁਣ ਰੇਡੀਓ ਹਥਿਆਰ ਦੀ ਵਰਤੋਂ ਕਰਨ ਵਾਲਾ ਹੈ। ਆਕਾਸ਼ਵਾਣੀ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫਐਮ ਚੈਨਲ ‘ਦੇਸ ਪੰਜਾਬ’, ਜੋ 103.6 ਮੈਗਾਹਰਟਜ਼ ‘ਤੇ ਚੱਲੇਗਾ, ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ ਅਟਾਰੀ ਦੇ ਘਰਿੰਡਾ ਪਿੰਡ ਵਿਚ ਪਾਕਿਸਤਾਨ ਦੇ ਪ੍ਰਾਪੇਗੰਡਾ ਨੂੰ ਜਵਾਬ ਦੇਣ ਲਈ ਭਾਰਤ ਸਰਕਾਰ ਇਹ ਵਿਸ਼ੇਸ਼ ਕਦਮ ਉਠਾਇਆ ਹੈ। 20 ਕਿਲੋਵਾਟ ਫ੍ਰੀਕੁਐਂਸੀ ਮਾਡਿਊਲੇਸ਼ਨ (ਐਫਐਮ) ਟ੍ਰਾਂਸਮੀਟਰ ਅੰਮ੍ਰਿਤਸਰ ਦਾ ਪਹਿਲਾ ਐਫਐਮ ਰੇਡੀਓ ਬ੍ਰਾਡਕਾਸਟ ਹੋਵੇਗਾ। ਇਹ ਨਾ ਸਿਰਫ਼ ਭਾਰਤ ਬਲਕਿ ਸਰਹੱਦ ਪਾਰ ਪਾਕਿਸਤਾਨ ਦੇ ਸ਼ੇਖ਼ੂਪੁਰਾ, ਮੁਰੀਦਕੇ, ਕਸੂਰ, ਨਨਕਾਣਾ ਸਾਹਿਬ ਅਤੇ ਗੁਜਰਾਂਵਾਲਾ ਤਕ ਸੁਣਿਆ ਜਾ ਸਕੇਗਾ। ਭਾਰਤ ਹੁਣ ਅਪਣੀ ਐਫਐਮ ਸੇਵਾ ਬੰਦ ਕਰ ਕੇ ਐਫਐਮ ਤਕਨਾਲੋਜੀ ਵਿਚ ਪੰਜ ਦਹਾਕੇ ਪੁਰਾਣਾ ਪ੍ਰੋਗਰਾਮ ‘ਦੇਸ-ਪੰਜਾਬ’ ਬ੍ਰਾਡਕਾਸਟ ਕਰੇਗਾ।
ਆਲ ਇੰਡੀਆ ਰੇਡੀਓ ਜਲੰਧਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਉਹ ਭਾਰਤ ਸਰਹੱਦ ਦੇ ਪਾਰ ਦਰਸ਼ਕਾਂ ਤਕ ਪਹੁੰਚ ਸਕਣਗੇ।  ਸਹਾਇਕ ਡਾਇਰੈਕਟਰ ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਭਾਰਤ ਪੰਜਾਬੀ ਦਰਬਾਰ ਦਾ ਜਵਾਬ ਪ੍ਰੋਪੇਗੰਡਾ ਨਾਲ ਨਹੀਂ ਦੇਵੇਗਾ ਬਲਕਿ ਕੁਆਲਟੀ ਪ੍ਰੋਗਰਾਮ ਨੂੰ ਤਰਜੀਹ ਦਿਤੀ ਜਾਵੇਗੀ। ਹਰ ਦਿਨ ਐਫਐਮ 103.6 ‘ਤੇ ਦੇਸ਼ ਪੰਜਾਬ ਪ੍ਰੋਗਰਾਮ ਦੋ ਘੰਟੇ ਚੱਲੇਗਾ। ਇਸ ਵਿਚ ਜਵਾਬ ਹਾਜ਼ਰ ਹੈ, ਗੁਲਦਸਤਾ, ਰਾਬਤਾ ਵਰਗੇ ਸਭਿਆਚਾਰ ਅਤੇ ਸਾਹਿਤ ਨਾਲ ਜੁੜੇ ਪ੍ਰੋਗਰਾਮ ਹੋਣਗੇ। ਨਾਲ ਹੀ ਸਰਹੱਦ ਦੇ ਕੋਲ ਹੋ ਰਹੇ ਵਿਕਾਸ, ਮੈਡੀਕਲ, ਸਿੱਖਿਆ ਅਤੇ ਢਾਂਚਾਗਤ ਸਹੂਲਤਾਂ ਦੇ ਬਾਰੇ ਵਿਚ ਦੱਸਿਆ ਜਾਵੇਗਾ।