ਵਿਸ਼ਵ ਸ਼ਾਂਤੀ ਲਈ ਭਾਰਤ ਦੀ ਭੂਮਿਕਾ ਅਹਿਮ: ਦਲਾਈ ਲਾਮਾ

0
466
New Delhi: Tibetan spiritual leader the Dalai Lama and  Syedna Taher Fakhruddin at a conference on  'Ideas of Harmonious Coexistence: Religions and Philosophies of India' at Jawaharlal Nehru University, in New Delhi on Thursday. PTI Photo (PTI12_28_2017_000094A)
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਤਿੱਬਤੀ ਆਗੂ ਦਲਾਈ ਲਾਮਾ ਦਾ ਸ਼ਾਂਤੀ ਪੁਰਸਕਾਰ ਨਾਲ ਸਨਮਾਨ ਕਰਦੇ ਹੋਏ ਸਾਇਦਨਾ ਤਾਹਿਰ ਫ਼ਖਰੂਦੀਨ।

ਨਵੀਂ ਦਿੱਲੀ/ਬਿਊਰੋ :
ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈ ਲਾਮਾ ਦਾ ਕਹਿਣਾ ਹੈ ਕਿ ਭਾਰਤ ਇਕ ਜਮਹੂਰੀ ਤੇ ਸਥਿਰ ਮੁਲਕ ਹੈ ਅਤੇ ਉਹ ਵਿਸ਼ਵ ਸ਼ਾਂਤੀ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ। ਜਲਾਵਤਨ ਆਗੂ ਨੇ ਕਿਹਾ ਕਿ ਗੁੱਸਾ ਤੇ ਦਰਦ, ਜਜ਼ਬਾਤ ਦਾ ਹਿੱਸਾ ਹਨ ਤੇ ਇਨ੍ਹਾਂ ਨੂੰ ਪ੍ਰਾਚੀਨ ਭਾਰਤੀ ਗਿਆਨ ਨਾਲ ਵੱਸ ਵਿੱਚ ਕੀਤਾ ਜਾ ਸਕਦਾ hY.
ਇਥੇ ‘ਭਾਰਤ ਦੇ ਧਰਮ ਤੇ ਫ਼ਲਸਫ਼ੇ ਬਾਰੇ ਸਹਿਹੋਂਦ’ ਨਾਲ ਸਬੰਧਤ ਇਕ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਏ ਤਿੱਬਤੀ ਆਗੂ ਨੇ ਕਿਹਾ ਕਿ ਉਹ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਨੂੰ ਪ੍ਰਾਚੀਨ ਭਾਰਤੀ ਗਿਆਨ ਨੂੰ ਸੁਰਜੀਤ ਕਰਨ ਦੇ ਲੇਖੇ ਲਾਉਣਗੇ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਭਾਰਤ ਵਿਸ਼ਵ ਦੇ ਅਮਨ ਚੈਨ ਲਈ ਕੁਝ ਯੋਗਦਾਨ ਪਾ ਸਕਦਾ ਹੈ। ਕਿਉਂਕਿ ਸ਼ਾਂਤੀ ਨਾਲ ਹੀ ਅਸਲ ਸ਼ਾਂਤੀ ਆਉਂਦੀ ਹੈ। ਇਹ ਮੁਲਕ, ਜਿਹੜਾ ਆਬਾਦੀ ਪੱਖੋਂ ਸਭ ਤੋਂ ਵੱਡਾ ਅਤੇ ਜਮਹੂਰੀ ਹੈ, ਬਹੁਤ ਸਥਿਰ ਹੈ੩ਵਿਸ਼ਵ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਵਿੱਚ ਭਾਰਤ ਅਹਿਮ ਹਿੱਸੇਦਾਰੀ ਪਾ ਸਕਦਾ ਹੈ।’
ਤਿੱਬਤੀਅਨ ਧਾਰਮਿਕ ਆਗੂ ਨੇ ਕਿਹਾ ਕਿ ਡਰ ਜਿਹੇ ਤਬਾਹਕੁਨ ਜਜ਼ਬਾਤ ਨੂੰ ਘਟਾਉਣ ਲਈ ਜ਼ਰੂਰੀ ਹੈ ਕਿ ਪਿਆਰ ਵਰਗੇ ਸਕਾਰਾਤਮਕ ਜਜ਼ਬਾਤਾਂ ਦਾ ਵੱਧ ਤੋਂ ਵੱਧ ਫੈਲਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਚੀਨ ਭਾਰਤੀ ਰਵਾਇਤਾਂ ਸਿੱਖਿਆ ਜ਼ਰੀਏ ਬਿਹਤਰ ਵਿਸ਼ਵ ਦਾ ਨਿਰਮਾਣ ਕਰ ਸਕਦੀਆਂ ਹਨ। ਕਾਨਫਰੰਸ ਵਿੱਚ ਹੋਰ ਵੀ ਕਈ ਧਾਰਮਿਕ ਆਗੂ ਮੌਜੂਦ ਸਨ, ਜਿਨ੍ਹਾਂ ਤਿੱਬਤੀ ਆਗੂ ਦੇ ਵਿਚਾਰਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਧਰਮ ਇਨਸਾਨਾਂ ਵਿੱਚ ਆਪਸੀ ਸਮਝ ਤੇ ਸ਼ਾਂਤੀ ਦਾ ਪ੍ਰਚਾਰ ਪਾਸਾਰ ਕਰਦਾ ਹੈ। ਦਾਊਦੀ ਬੋਹਰਾ ਭਾਈਚਾਰੇ ਦੇ ਮੁਖੀ ਸਾਇਦਨਾ ਤਾਹਿਰ ਫਖ਼ਰੂਦਦੀਨ ਸਾਹਿਬ ਨੇ ਦਲਾਈ ਲਾਮਾ ਨੂੰ ਸਾਇਦਨਾ ਕੁਤਬੁਦੀਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ।