ਪੰਜਾਬ ਪੁਲੀਸ ਮੁਖੀ ਨੇ ਚੱਢਾ ਖ਼ੁਦਕੁਸ਼ੀ ਮਾਮਲਾ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪਿਆ

0
344

punjab page;The wailing CKD president Charanjit Singh Chadha (in white turban) and other family members during the funeral of Inderpreet Singh Chadha in Amritsar.  in Amritsar on Friday photo vishal kumar
ਅੰਮ੍ਰਿਤਸਰ/ਬਿਊਰੋ ਨਿਊਜ਼
ਇੰਦਰਪ੍ਰੀਤ ਚੱਢਾ ਦੇ ਸਸਕਾਰ ਮੌਕੇ ਉਸ ਦੇ ਪਿਤਾ ਚਰਨਜੀਤ ਚੱਢਾ ਤੇ ਹੋਰ ਪਰਿਵਾਰਕ ਮੈਂਬਰ। ਫੋਟੋ: ਵਿਸ਼ਾਲ ਕੁਮਾਰ

ਚਰਨਜੀਤ ਚੱਢਾ ਇਤਰਾਜ਼ਯੋਗ ਵੀਡੀਓ ਤੇ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਵਲੋਂ ਆਈਜੀ (ਕ੍ਰਾਈਮ) ਦੀ ਅਗਵਾਈ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ। ਇਸ ਦੌਰਾਨ ਅੱਜ ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਮਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਉਸ ਦੇ ਪਿਤਾ ਚਰਨਜੀਤ ਸਿੰਘ ਚੱਢਾ ਵੀ ਮੌਜੂਦ ਸਨ। ਇੰਦਰਪ੍ਰੀਤ ਚੱਢਾ ਨੇ ਖ਼ੁਦਕੁਸ਼ੀ ਨੋਟ ਵਿੱਚ ਕਈ ਖ਼ੁਲਾਸੇ ਕੀਤੇ ਗਏ ਸਨ ਤੇ ਇਸ ਮਾਮਲੇ ਵਿੱਚ ਕੱਲ੍ਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਵੀ ਡੀਜੀਪੀ ਕੋਲੋਂ ਮੰਗ ਕੀਤੀ ਗਈ ਸੀ ਕਿ ਮਾਮਲੇ ਦੀ ਜਾਂਚ ਡੀਜੀਪੀ ਪੱਧਰ ਦੇ ਅਧਿਕਾਰੀ ਕੋਲੋਂ ਕਰਾਈ ਜਾਵੇ। ਅੱਜ ਡੀਜੀਪੀ ਵੱਲੋਂ ਨਵੀਂ ਜਾਂਚ ਟੀਮ ਬਣਾ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਐੱਸ ਸ੍ਰੀਵਾਸਤਵਾ ਨੇ ਦੱਸਿਆ ਕਿ ਡੀਜੀਪੀ ਵੱਲੋਂ ਮਾਮਲੇ ਦੀ ਜਾਂਚ ਆਈਜੀ (ਕ੍ਰਾਈਮ) ਐਲ ਕੇ ਯਾਦਵ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਵੱਲੋਂ ਚੱਢਾ ਮਾਮਲੇ ਨਾਲ ਸਬੰਧਤ ਤਿੰਨ ਕੇਸਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਜਲੰਧਰ ਵਿੱਚ ਦਰਜ ਬਲੈਕਮੇਲ ਮਾਮਲਾ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਤੇ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸ਼ਾਮਲ ਹੈ।  ਸੂਤਰਾਂ ਮੁਤਾਬਕ ਏਡੀਸੀਪੀ ਵੱਲੋਂ ਹੁਣ ਤੱਕ ਕੀਤੀ ਜਾਂਚ ਸਬੰਧੀ ਦਸਤਾਵੇਜ਼ ਤੇ ਸਬੂਤ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈਜੀ ਨੂੰ ਸੌਂਪ ਦਿੱਤੇ ਹਨ। ਅੱਜ ਬਾਅਦ ਦੁਪਹਿਰ ਇੰਦਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਇੰਦਰਪ੍ਰੀਤ ਸਿੰਘ ਚੱਢਾ ਨਮਿਤ ਭੋਗ ਤੇ ਅੰਤਿਮ ਅਰਦਾਸ 8 ਜਨਵਰੀ ਨੂੰ ਰਣਜੀਤ ਐਵੇਨਿਊ ਸਥਿਤ ਗੁਰਦੁਆਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਹੋਵੇਗੀ।
ਇਕ ਚਿੱਠੀ ਆਈ ਸਾਹਮਣੇ
ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਆਪਣੇ ਇਕ ਮਿੱਤਰ ਪੀਟਰ ਨੂੰ ਲਿਖਿਆ ਸ਼ੁਕਰਵਾਰ ਨੂੰ ਸਾਹਮਣੇ ਆਇਆ ਹੈ। ਦੋ ਸਫ਼ਿਆਂ ਦੇ ਪੱਤਰ ਵਿੱਚ ਚੱਢਾ ਨੇ ਆਪਣੇ ਮਿੱਤਰ ਨੂੰ ਲਿਖਿਆ ਕਿ ਉਸ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਕੁਝ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਸਨਮਾਨ ਨੂੰ ਲੁੱਟ ਲਿਆ ਹੈ। ਇਨ੍ਹਾਂ ਲੋਕਾਂ ਵਿੱਚ ਉਸ ਦਾ ਭਰਾ ਵੀ ਸ਼ਾਮਲ ਹੈ। ਇਸ ਪੱਤਰ ਵਿੱਚ ਵੀ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹੋ ਚੁੱਕਾ ਹੈ। ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਉਸ ਨੂੰ ਨਿਆਂ ਦਿਵਾਏ ਅਤੇ ਮਗਰੋਂ ਉਸ ਦੇ ਪਰਿਵਾਰ ਨੂੰ ਬਚਾਉਣ ਲਈ ਮਦਦ ਕਰੇ।