ਪਿੱਠ ਦਰਦ ਤੋਂ ਪ੍ਰੇਸ਼ਾਨ ਭਾਈ ਤਾਰਾ ਨੂੰ ਜੇਲ੍ਹ ਤੋਂ ਬਾਹਰ ਲਿਜਾਣ ਲਈ ਗ੍ਰਹਿ ਸਕੱਤਰ ਨੂੰ ਕੀਤਾ ਸੂਚਿਤ

0
350

bhai-jagtar-singh-tara
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਈ ਜਗਤਾਰ ਸਿੰਘ ਤਾਰਾ ਵੱਲੋਂ ਉਨ੍ਹਾਂ ਦੇ ਪਿੱਠ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਦਿੱਤੀ ਗਈ ਅਰਜ਼ੀ ਦੇ ਸਬੰਧ ਵਿਚ ਜੇਲ੍ਹ ਪ੍ਰਸ਼ਾਸਨ ਨੇ ਵਿਸ਼ੇਸ਼ ਅਦਾਲਤ ਵਿਚ ਕਿਹਾ ਹੈ ਕਿ ਇਸ ਸਬੰਧ ਵਿਚ ਉਹ ਗ੍ਰਹਿ ਸਕੱਤਰ ਨੂੰ ਦੁਬਾਰਾ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਈ ਤਾਰਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਿਨਾਂ ਐਮਆਰਆਈ ਲਈ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ। ਇਸ ਤੋਂ ਪਹਿਲਾ ਭਾਈ ਜਗਤਾਰ ਸਿੰਘ ਤਾਰਾ ਨੇ ਪਿੱਠ ਵਿੱਚ ਅਸਹਿਣਯੋਗ ਦਰਦ ਦੀ ਸ਼ਿਕਾਇਤ ਕਰਦਿਆਂ ਹੋਇਆ ਅਦਾਲਤ ਤੋਂ ਸਵੈ ਮੌਤ ਵੀ ਇੱਛਾ ਜਤਾਈ ਸੀ। ਭਾਈ ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਬੁੜੈਲ ਜੇਲ੍ਹ ਅੰਦਰ ਬੰਦ ਹਨ ਅਤੇ ਉਨ੍ਹਾਂ ਖ਼ਿਲਾਫ਼ ਜੇਲ੍ਹ ਅੰਦਰ ਲੱਗ ਰਹੀ ਵਿਸ਼ੇਸ਼ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 24 ਮਈ ਨੂੰ ਹੋਵੇਗੀ।