ਵੀਡੀਓਗ੍ਰਾਫੀ ਮਾਮਲਾ : ਭਗਵੰਤ ਮਾਨ ਖ਼ਿਲਾਫ਼ ਜਾਂਚ ਕਰ ਰਹੀ ਕਮੇਟੀ ਦੀ ਮਿਆਦ ਵਧਾਈ

0
924

New Delhi: Aam Aadmi Party MP Bhagwant Mann protesting against Prime Minister Narendra Modi during the Winter session of Parliament in New Delhi on Friday. PTI Photo by Subhav Shukla (PTI11_18_2016_000124B)

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਭਵਨ ਦੇ ਸੁਰੱਖਿਆ ਪੱਖੋਂ ਨਾਜ਼ੁਕ ਖੇਤਰਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਏ ਜਾਣ ਬਾਰੇ ਜਾਂਚ ਲਈ ਕਾਇਮ ਕੀਤੀ ਸੰਸਦੀ ਕਮੇਟੀ ਦਾ ਕਾਰਜਕਾਲ ਮੁੜ ਵਧਾ ਕੇ 3 ਦਸੰਬਰ ਕਰ ਦਿੱਤਾ ਹੈ। ਨੌਂ ਮੈਂਬਰੀ ਕਮੇਟੀ ਨੇ ਰਿਪੋਰਟ ਸੌਂਪਣੀ ਸੀ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਸੀ ਕਿ ਸ੍ਰੀ ਮਾਨ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਹਨ ਇਸ ਲਈ ਉਸ ਨੂੰ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ। ਸਪੀਕਰ ਦੇ ਸੁਝਾਅ ਬਾਅਦ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੱਲੋਂ ਸੰਸਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ ਜਾ ਰਿਹਾ।