ਸਾਂਡਰਸ ਨੂੰ ਮਾਰਨ ਵਾਲੀ ਭਗਤ ਸਿੰਘ ਦੀ ਪਿਸਤੌਲ ਦੀ ਪਛਾਣ ਹੋਈ

0
605

bhagat-singh-pistol
ਇੰਦੌਰ/ਬਿਊਰੋ ਨਿਊਜ਼ :
90 ਸਾਲ ਪਹਿਲਾਂ 17 ਦਸੰਬਰ, 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਅੰਗਰੇਜ਼ ਅਫਸਰ ਜਾਨ ਸਾਂਡਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਠੀਚਾਰਜ ਵਿਚ ਜ਼ਖ਼ਮੀ ਹੋਏ ਲਾਲਾ ਲਾਜਪਤ ਰਾਏ ਨੇ ਦਮ ਤੋੜ ਦਿੱਤਾ ਸੀ। ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਰਾਜਗੁਰੂ ਨੇ ਸਾਂਡਰਸ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਪਿਸਤੌਲ ਨਾਲ ਸਾਂਡਰਸ ‘ਤੇ ਗੋਲੀ ਚਲਾਈ ਗਈ ਸੀ ਉਹ ਇੰਦੌਰ ਦੇ ਇਕ ਸੀ.ਐੱਸ.ਡਬਲਿਊ.ਟੀ. ਮਿਊਜ਼ੀਅਮ ਵਿਚ ਰੱਖੀ ਸੀ ਪਰ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਹੁਣ ਇਸ ਪਿਸਤੌਲ ਦੀ ਪਛਾਣ ਕਰ ਲਈ ਗਈ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਨੂੰ ਦੇਖਣ ਪਹੁੰਚ ਰਹੇ ਹਨ। ਇੰਦੌਰ ਸਥਿਤ ਸੀ.ਐੱਸ.ਡਬਲਿਊ.ਟੀ. ਸੀਮਾ ਸੁਰੱਖਿਆ ਬਲ ਦੇ ਰੇਓਟੀ ਫਾਈਰਿੰਗ ਰੇਂਜ ਵਿਚ ਡਿਸਪਲੇ ‘ਤੇ ਭਗਤ ਸਿੰਘ ਦੀ ਗੰਨ ਦੀ ਜ਼ਿੰਮੇਵਾਰੀ ਸੀ.ਐੱਸ. ਡਬਲਿਊ.ਟੀ. ਮਿਊਜ਼ੀਅਮ ਦੇ ਸੁਰੱਖਿਆ ਅਸਿਸਟੈਂਟ ਕਮਾਂਡੈਂਟ ਵਿਜੇਂਦਰ ਸਿੰਘ ਦੀ ਹੈ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੀ ਪਿਸਤੌਲ ਸੀਰੀਅਲ ਨੰਬਰ ਸਾਂਡਰਸ ਦੇ ਕੇਸ ਰਿਕਾਰਡ ਨਾਲ ਚੈੱਕ-ਮੈਚ ਕੀਤਾ ਤਾਂ ਦੋਵਾਂ ਦੇ ਨੰਬਰ ਇਕ ਹੀ ਨਿਕਲੇ। ਭਗਤ ਸਿੰਘ ਦੀ .32 ਐੱਮ.ਐੱਮ. ਦੀ ਕੋਲਟ ਆਟੋਮੈਟਿਕ ਗੰਨ 90 ਸਾਲ ਬਾਅਦ ਸਟੋਰ ਰੂਮ ਵਿਚੋਂ ਕੱਢਕੇ ਡਿਸਪਲੇ ‘ਤੇ ਲਗਾਈ ਗਈ ਹੈ। ਸੀ. ਐੱਸ. ਡਬਲਿਊ. ਟੀ. ਮਿਊਜ਼ੀਅਮ ਵਿ’ਚ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਦੇ ਵੀ ਹਥਿਆਰ ਰੱਖੇ ਹੋਏ ਹਨ।