ਬਲਜੀਤ ਸਿੰਘ ਦਾਦੂਵਾਲ ਨੇ ਬਡੂੰਗਰ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

0
323

baljit-singh-daduwal
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
13 ਸਤੰਬਰ ਨੂੰ ਸਰਾਂ ਪੱਤਣ ਵਿੱਚ 1982 ਵਿਚ ਸ਼ਹੀਦ ਹੋਏ 34 ਸਿੰਘਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਉਣ ਦਾ ਐਲਾਨ ਕਰਨ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮੱਥਾ ਟੇਕਣ ਪੁੱਜੇ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਦੱਸੇ ਜਾਣ ਦੇ ਮਾਮਲੇ ਵਿੱਚ ਜਵਾਬ ਪ੍ਰੋ. ਬਡੂੰਗਰ ਨੂੰ ਬਹਿਸ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ 1998 ਤੋਂ ਲਗਾਤਾਰ ਡੇਰਾ ਸਿਰਸਾ ਮੁਖੀ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ ਤੇ ਦੂਸਰੇ ਪਾਸੇ ਬਾਦਲ ਸਰਕਾਰ ਦੀ ਸਰਪ੍ਰਸਤੀ ਹੇਠ ਲੰਮਾਂ ਸਮਾਂ ਨਾਮ ਚਰਚਾ ਹੁੰਦੀ ਰਹੀ ਹੈ। ਇਸ ਸਬੰਧੀ ਪੁੱਛੇ ਜਾਣ ‘ਤੇ ਪ੍ਰ. ਬਡੂੰਗਰ ਨੇ ਕਿਹਾ ਕਿ ਜਿੱਥੋਂ ਤੱਕ ਦਾਦੂਵਾਲ ਨਾਲ ਬਹਿਸ ਦਾ ਸੁਆਲ ਹੈ ਤਾਂ ਉਸ ਦਾ ਕੱਦ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨਾਲੋਂ ਵੀ ਨਿਗੂਣਾ ਹੈ ਕਿਉਂਕਿ ਇੱਕ ਮੈਂਬਰ ਵੀ ਡੇਢ ਲੱਖ ਤੋਂ ਵੱਧ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਲਈ ਉਹ ਜਿੱਥੇ ਵੀ ਚਾਹੇ ਕਿਸੇ ਵੀ ਮੈਂਬਰ ਨਾਲ ਬਹਿਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦਾਦੂਵਾਲ ਦੇ ਵਿਹਾਰ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ 34 ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਸਗੋਂ ਸਸਤੀ ਤੇ ਫੋਕੀ ਸ਼ੋਹਰਤ ਲਈ ਇਹ ਅਡੰਬਰ ਰਚ ਰਹੇ ਹਨ।